ਨਿੱਜੀ ਬੀਮਾ ਕੰਪਨੀਆਂ ਨੂੰ ਸਿਗਰਟ ਤੋਂ ਪ੍ਰਹੇਜ਼

Monday, April 17, 2017 5:28 AM
ਨਿੱਜੀ ਬੀਮਾ ਕੰਪਨੀਆਂ ਨੂੰ ਸਿਗਰਟ ਤੋਂ ਪ੍ਰਹੇਜ਼

ਨਵੀਂ ਦਿੱਲੀ — ਜਨਤਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਸਿਗਰਟ ਬਣਾਉਣ ਵਾਲੀ ਕੰਪਨੀ ਆਈ. ਟੀ. ਸੀ. ''ਚ ਨਿਵੇਸ਼ ਕਰਕੇ ਹਜ਼ਾਰਾਂ ਕਰੋੜ ਰੁਪਏ ਦਾ ਲਾਭ ਕਮਾਇਆ ਹੈ। ਉਥੇ ਨਿੱਜੀ ਬੀਮਾ ਕੰਪਨੀਆਂ ਦੀ ''ਸਿਹਤ ਪ੍ਰਤੀ ਜਵਾਬਦੇਹੀ'' ਦੀ ਪਾਲਿਸੀ ਕਾਰਨ ਸਿਗਰਟ ਕੰਪਨੀਆਂ ਤੋਂ ਨਿਵੇਸ਼ ਕੱਢਣ ਦਾ ਫਾਇਦਾ ਐੱਲ. ਆਈ. ਸੀ. ਵਰਗੀਆਂ ਸਰਕਾਰੀ ਕੰਪਨੀਆਂ ਨੂੰ ਮਿਲਿਆ ਹੈ। ਸੰਸਾਰਿਕ ਪੱਧਰ ''ਤੇ ਕਈ ਬੀਮਾ ਅਤੇ ਮਿਊਚੁਅਲ ਫੰਡ ਕੰਪਨੀਆਂ ਤੰਬਾਕੂ ਵਰਗੇ ਖੇਤਰਾਂ ''ਚ ਨਿਵੇਸ਼ ਤੋਂ ਦੂਰ ਰਹਿੰਦੀਆਂ ਹਨ।
ਪਿਛਲੀ ਤਿਮਾਹੀ ''ਚ ਜਨਤਕ ਖੇਤਰ ਦੀਆਂ ਚਾਰੇ ਬੀਮਾ ਕੰਪਨੀਆਂ ਨੂੰ ਆਈ. ਟੀ. ਸੀ. ''ਚ ਆਪਣੀ 21 ਫੀਸਦੀ ਹਿੱਸੇਦਾਰੀ ''ਤੇ 15,000 ਕਰੋੜ ਰੁਪਏ ਦਾ ਲਾਭ ਹੋਇਆ ਜਦਕਿ ਪੂਰੇ 2016-17 ''ਚ ਇਸ ਨਿਵੇਸ਼ ''ਤੇ ਫਾਇਦਾ 20,000 ਕਰੋੜ ਰੁਪਏ ਤੋਂ ਵਧ ਦਾ ਰਿਹਾ। ਇਸ ਤੋਂ ਇਲਾਵਾ ਐੱਸ. ਯੂ. ਯੂ. ਟੀ. ਆਈ. ( ਸਪੈਸ਼ਲ ਯੂਨਿਟ ਟਰੱਸਟ ਆਫ ਇੰਡੀਆ) ਰਾਹੀਂ ਸਰਕਾਰ ਨੇ ਆਈ. ਟੀ. ਸੀ. ''ਚ 31,000 ਕਰੋੜ ਰੁਪਏ ਕੀਮਤ ਦੀ ਹਿੱਸੇਦਾਰੀ ਲਈ ਹੋਈ ਹੈ। ਐੱਸ. ਯੂ. ਯੂ. ਟੀ. ਆਈ. ਸਾਬਕਾ ਯੂ. ਟੀ. ਆਈ. ਦੇ ਨਿਵੇਸ਼ ਪੋਰਟਫੋਲੀਓ ਦੀ ਹੋਲਡਿੰਗ ਕੰਪਨੀ ਹੈ।
ਐੱਸ. ਯੂ. ਯੂ. ਟੀ. ਆਈ. ਨੇ 2 ਫੀਸਦੀ ਹਿੱਸੇਦਾਰੀ ਵੇਚੀ
ਐੱਸ. ਯੂ. ਯੂ. ਟੀ. ਆਈ. ਨੇ ਹੁਣੇ ਜਿਹੇ ਆਈ. ਟੀ. ਸੀ. ''ਚ ਲਗਭਗ 2 ਫੀਸਦੀ ਹਿੱਸੇਦਾਰੀ 6,700 ਕਰੋੜ ਰੁਪਏ ''ਚ ਵੇਚੀ। ਉਸ ਤੋਂ ਬਾਅਦ ਨਿੱਜੀ ਕੰਪਨੀ ''ਚ ਉਸ ਦੀ ਹਿੱਸੇਦਾਰੀ ਘਟ ਕੇ 9.1 ਫੀਸਦੀ ''ਤੇ ਆ ਗਈ। ਆਈ. ਟੀ. ਸੀ. ਦਾ ਬਾਜ਼ਾਰ ਮੁਲਾਂਕਣ ਲਗਭਗ 3.4 ਲੱਖ ਕਰੋੜ ਰੁਪਏ ਹੈ। ਹਾਲਾਂਕਿ ਕੰਪਨੀ ਵੰਨ-ਸੁਵੰਨੇ ਕਾਰੋਬਾਰ ''ਚ ਲੱਗੀ ਹੋਈ ਹੈ ਪਰ ਹੁਣ ਵੀ ਉਸ ਦੀ ਕੁਲ ਆਮਦਨ ''ਚ ਸਿਗਰਟ ਕਾਰੋਬਾਰ ਦਾ ਇਕ ਵੱਡਾ ਯੋਗਦਾਨ ਹੈ।
ਨਿੱਜੀ ਬੀਮਾ ਕੰਪਨੀਆਂ ਲਿਆਈਆਂ ਨਿਵੇਸ਼ ''ਚ ਕਮੀ

ਕਈ ਮਿਊਚੁਅਲ ਫੰਡ ਅਤੇ ਨਿੱਜੀ ਖੇਤਰ ਦੀਆਂ ਬੀਮਾ ਕੰਪਨੀਆਂ ਦੇ ਚੋਟੀ ਦੇ ਕਾਰਜਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਹਤ ਸਬੰਧੀ ਚਿੰਤਾ ਕਾਰਨ ''ਜ਼ਿੰਮੇਵਾਰ ਨਿਵੇਸ਼ ਰਣਨੀਤੀ'' ਅਧੀਨ ਤੰਬਾਕੂ ਅਤੇ ਸ਼ਰਾਬ ਵਰਗੇ ਖੇਤਰਾਂ ''ਚ ਆਪਣਾ ਨਿਵੇਸ਼ ਬੰਦ ਕਰ ਦਿੱਤਾ ਹੈ ਜਾਂ ਉਸ ਵਿਚ ਕਾਫੀ ਕਮੀ ਲਿਆਂਦੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!