ਕੱਚੇ ਤੇਲ ''ਚ ਤੇਜ਼ੀ, ਸੋਨੇ ''ਚ ਨਰਮੀ

12/12/2017 9:00:06 AM

ਨਵੀਂ ਦਿੱਲੀ— ਕੌਮਾਂਤਰੀ ਮਾਰਕੀਟ 'ਚ ਕੱਚੇ ਤੇਲ 'ਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਨਾਇਮੈਕਸ 'ਤੇ ਡਬਲਿਊ. ਟੀ. ਆਈ. ਕੱਚਾ ਤੇਲ 58.26 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਬ੍ਰੈਂਟ ਕੱਚੇ ਤੇਲ ਦਾ ਮੁੱਲ 65 ਡਾਲਰ ਦੇ ਪਾਰ ਹੋ ਗਿਆ ਹੈ ਅਤੇ ਇਹ 65.20 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕੱਚੇ ਤੇਲ ਦੀ ਕੀਮਤ ਜੂਨ 2015 ਤੋਂ ਬਾਅਦ ਪਹਿਲੀ ਵਾਰ 65 ਡਾਲਰ ਦੇ ਪਾਰ ਹੋਈ ਹੈ। ਸੋਮਵਾਰ ਨੂੰ ਉੱਤਰੀ ਸਾਗਰ 'ਚ ਬ੍ਰਿਟੇਨ ਦੀ ਮਹੱਤਵਪੂਰਨ ਫੋਰਟਾਈਸ ਪਾਈਪਲਾਈਨ 'ਚ ਦਰਾੜ ਪੈਣ ਕਾਰਨ ਇਸ ਜ਼ਰੀਏ ਹੋਣ ਵਾਲੀ ਸਪਲਾਈ ਬੰਦ ਪੈ ਗਈ ਹੈ, ਜਿਸ ਕਾਰਨ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਤੇਜ਼ੀ ਆਈ ਹੈ। ਉੱਥੇ ਹੀ ਓਪੇਕ ਵੱਲੋਂ ਉਤਪਾਦਨ 'ਚ ਕਟੌਤੀ ਕਾਰਨ ਪਹਿਲਾਂ ਹੀ ਮਾਰਕੀਟ 'ਚ ਕੱਚਾ ਤੇਲ ਤੇਜ਼ੀ ਫੜ ਰਿਹਾ ਹੈ। ਉੱਤਰੀ ਸਾਗਰ 'ਚ ਇਸ ਫੋਰਟਾਈਸ ਪਾਈਪਲਾਈਨ ਜ਼ਰੀਏ 40 ਫੀਸਦੀ ਕੱਚੇ ਤੇਲ ਦੀ ਸਪਲਾਈ ਹੁੰਦੀ ਹੈ। ਇਸ ਪਾਈਪਲਾਈਨ ਜ਼ਰੀਏ ਰੋਜ਼ਾਨਾ 4 ਲੱਖ 50 ਹਜ਼ਾਰ ਬੈਰਲ ਕੱਚੇ ਤੇਲ ਦੀ ਸਪਲਾਈ ਹੁੰਦੀ ਹੈ।

ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਸੋਨੇ ਸੀਮਤ ਦਾਇਰੇ 'ਚ ਨਜ਼ਰ ਆ ਰਿਹਾ ਹੈ। ਹਾਲਾਂਕਿ ਕਾਮੈਕਸ 'ਤੇ ਸੋਨੇ ਦੀ ਕੀਮਤ 1250 ਡਾਲਰ ਦੇ ਹੇਠਾਂ ਚੱਲ ਰਹੀ ਹੈ। ਕਾਮੈਕਸ 'ਤੇ ਸੋਨਾ 1246 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਕਾਮੈਕਸ 'ਤੇ ਚਾਂਦੀ 15.8 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।


Related News