RBI ਨੇ ਬੈਂਕਾਂ ਨੂੰ ਦਿੱਤਾ ਹੁਕਮ, ਹੁਣ ਕਿਸਾਨਾਂ ਨੂੰ ਬਿਨਾਂ ਇਸ ਦੇ ਨਹੀਂ ਮਿਲੇਗਾ ਲੋਨ

08/18/2017 12:12:23 PM

ਨਵੀਂ ਦਿੱਲੀ— ਕਿਸਾਨਾਂ ਨੂੰ ਹੁਣ ਸਬਸਿਡੀ 'ਤੇ ਫਸਲ ਕਰਜ਼ਾ ਲੈਣ ਲਈ ਆਧਾਰ ਨੰਬਰ ਬੈਂਕ ਖਾਤੇ ਨਾਲ ਲਿੰਕ ਕਰਾਉਣਾ ਜ਼ਰੂਰੀ ਹੋਵੇਗਾ। ਇਸ ਸੰਬੰਧ 'ਚ ਬੁੱਧਵਾਰ ਨੂੰ ਆਰ. ਬੀ. ਆਈ. ਨੇ ਬੈਂਕਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਅਜਿਹੇ 'ਚ ਹੁਣ ਕਿਸਾਨਾਂ ਨੂੰ ਤਿੰਨ ਲੱਖ ਰੁਪਏ ਤਕ ਦਾ ਫਸਲ ਕਰਜ਼ਾ ਸਬਸਿਡੀ 'ਤੇ ਉਦੋਂ ਹੀ ਮਿਲੇਗਾ ਜਦੋਂ ਉਨ੍ਹਾਂ ਦਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੋਵੇਗਾ। 
ਅਜੇ ਕਿਸਾਨਾਂ ਨੂੰ ਤਿੰਨ ਲੱਖ ਰੁਪਏ ਦਾ ਫਸਲ ਕਰਜ਼ਾ ਲੈਣ 'ਤੇ 2 ਫੀਸਦੀ ਦੀ ਵਿਆਜ ਛੋਟ ਮਿਲਦੀ ਹੈ, ਜਿਸ ਨਾਲ ਉਨ੍ਹਾਂ ਨੂੰ ਬੈਂਕਾਂ ਤੋਂ 7 ਫੀਸਦੀ 'ਤੇ ਲੋਨ ਮਿਲ ਜਾਂਦਾ ਹੈ। ਉੱਥੇ ਹੀ, ਇਕ ਸਾਲ ਅੰਦਰ ਕਰਜ਼ਾ ਅਦਾ ਕਰਨ 'ਤੇ 3 ਫੀਸਦੀ ਵਿਆਜ ਦੀ ਵਾਧੂ ਛੋਟ ਮਿਲ ਜਾਂਦੀ ਹੈ ਯਾਨੀ ਕਿਸਾਨਾਂ ਨੂੰ 4 ਫੀਸਦੀ 'ਤੇ 3 ਲੱਖ ਤਕ ਦਾ ਫਸਲ ਕਰਜ਼ਾ ਮਿਲ ਜਾਂਦਾ ਹੈ। ਇਸ ਲਈ ਫਿਲਹਾਲ ਬੈਂਕ ਖਾਤੇ ਦਾ ਆਧਾਰ ਨੰਬਰ ਨਾਲ ਲਿੰਕ ਹੋਣਾ ਜ਼ਰੂਰੀ ਨਹੀਂ ਹੈ। 
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਨੂੰ ਭੇਜੇ ਇਕ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਸਬਸਿਡੀ ਲੋਨ ਸਕੀਮ ਤਹਿਤ ਕਿਸਾਨਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਲਾਭ ਦੇਣ ਲਈ ਬੈਂਕ 2017-18 'ਚ ਥੋੜ੍ਹੇ ਸਮੇਂ ਦੇ ਕਰਜ਼ੇ ਉਪਲੱਬਧ ਕਰਾਉਣ ਲਈ ਆਧਾਰ ਜੋੜਨਾ ਜ਼ਰੂਰੀ ਬਣਾਉਣ।


Related News