NIIT ਟੈੱਕ ਦਾ ਮੁਨਾਫਾ 32 ਫੀਸਦੀ ਵਧਿਆ

10/20/2017 8:51:06 AM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਨ. ਆਈ. ਆਈ. ਟੀ. ਟੈੱਕ ਦਾ ਮੁਨਾਫਾ 32 ਫੀਸਦੀ ਵਧ ਕੇ 73.3 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਨ. ਆਈ. ਆਈ. ਟੀ. ਟੈੱਕ ਦਾ ਮੁਨਾਫਾ 55.5 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਨ. ਆਈ. ਆਈ. ਟੀ. ਟੈੱਕ ਦੀ ਆਮਦਨ 4 ਫੀਸਦੀ ਵਧ ਕੇ 737.2 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਨ. ਆਈ. ਆਈ. ਟੀ. ਟੈੱਕ ਦੀ ਆਮਦਨ 709 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਨ. ਆਈ. ਆਈ. ਟੀ. ਟੈੱਕ ਦਾ ਐਬਿਟਡਾ 109 ਕਰੋੜ ਰੁਪਏ ਤੋਂ ਵਧ ਕੇ 122 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਐੱਨ. ਆਈ. ਆਈ. ਟੀ. ਟੈੱਕ ਦਾ ਐਬਿਟਡਾ ਮਾਰਜਨ 15.4 ਫੀਸਦੀ ਤੋਂ ਵਧ ਕੇ 16.6 ਫੀਸਦੀ ਰਿਹਾ ਹੈ।


Related News