ਮਾਰੂਤੀ ਦੀ ਨਵੀਂ ਡਿਜ਼ਾਇਰ ਨੇ 5 ਮਹੀਨਿਆਂ ''ਚ ਇਕ ਲੱਖ ਦੀ ਵਿਕਰੀ ਦਾ ਅੰਕੜਾ ਪਾਰ ਕੀਤਾ

10/20/2017 3:43:39 PM

ਜਲੰਧਰ- ਮਾਰੂਤੀ ਸੁਜ਼ੂਕੀ ਦੀ ਕੰਪੈਕਟ ਸੇਡਾਨ ਡਿਜ਼ਾਇਰ ਦੇ ਨਵੇਂ ਵਰਜ਼ਨ ਨੇ ਇਕ ਲੱਖ ਇਕਾਈਆਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ ਡਿਜ਼ਾਇਰ ਦੇ ਇਸ ਨਵੇਂ ਵਰਜ਼ਨ ਨੂੰ ਕਰੀਬ ਸਾਢੇ ਪੰਜ ਮਹੀਨੇ ਪਹਿਲਾਂ ਉਤਾਰਿਆ ਸੀ। ਮਾਰੂਤੀ ਸੁਜ਼ੂਕੀ ਇੰਡੀਆ ਨੇ ਬਿਆਨ 'ਚ ਕਿਹਾ ਕਿ ਤੀਜੀ ਪੀੜ੍ਹੀ ਦੀ ਡਿਜ਼ਾਇਰ ਮਈ, 2017 'ਚ ਉਤਾਰੀ ਗਈ ਸੀ ਅਤੇ ਇਹ ਇਕ ਲੱਖ ਦੇ ਅੰਕੜੇ 'ਤੇ ਸਭ ਤੋਂ ਤੇਜ਼ੀ ਨਾਲ ਪਹੁੰਚਣ ਵਾਲੀ ਕਾਰ ਬਣ ਗਈ ਹੈ। ਕੰਪਨੀ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਆਰ.ਐੱਸ. ਕਲਸੀ ਨੇ ਕਿਹਾ ਕਿ ਨਵੀਂ ਡਿਜ਼ਾਇਰ ਬ੍ਰਾਂਡ ਨੂੰ ਨਵੇਂ ਪੱਧਰ 'ਤੇ ਲੈ ਗਈ ਹੈ। ਇਹ ਕਾਰ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਡਿਜ਼ਾਇਨ ਕੀਤੀ ਗਈ ਹੈ। 
ਉਨ੍ਹਾਂ ਕਿਹਾ ਕਿ ਹਾਰਟੈਕਟ ਪਲੇਟਫਾਰਮ 'ਤੇ ਬਣੀ ਇਹ ਕਾਰ ਨੌਜਵਾਨਾਂ ਅਤੇ ਖੁਸ਼ਹਾਲ ਭਾਰਤ ਦੀਆਂ ਉਮੀਦਾਂ ਨੂੰ ਪੂਰਾ ਕਰ ਰਹੀ ਹੈ। ਈਂਧਣ ਕਪੈਸਿਟੀ ਇਸ ਮਾਡਲ ਦੀ ਪ੍ਰਮੁੱਖ ਖੂਬੀ ਹੈ। ਡੀਜ਼ਲ ਵਰਜ਼ਨ ਵਾਲੀ ਕਾਰ ਇਕ ਲੀਟਰ 'ਚ 28.4 ਕਿਲੋਮੀਟਰ ਅਤੇ ਪੈਟਰੋਲ ਵਰਜ਼ਨ 22 ਕਿਲੋਮੀਟਰ ਚੱਲਦੀ ਹੈ।


Related News