ਲਗਜ਼ਰੀ ਕਾਰਾਂ ''ਤੇ ਭਾਰੀ ਛੋਟ, ਇਨ੍ਹਾਂ ਦੇ ਘਟੇ ਮੁੱਲ

04/23/2017 1:47:28 PM

ਨਵੀਂ ਦਿੱਲੀ— ਭਾਰਤ ''ਚ ਲਗਜ਼ਰੀ ਕਾਰ ਖਰੀਦਣ ਵਾਲਿਆਂ ਲਈ ਇਕ ਚੰਗੀ ਖਬਰ ਹੈ। ਬ੍ਰੈਗਜ਼ਿਟ ਕਾਰਨ ਯੂ. ਕੇ. ''ਚ ਬਣੀਆਂ ਕਾਰਾਂ ਦੀਆਂ ਕੀਮਤਾਂ ਭਾਰਤ ''ਚ ਘੱਟ ਹੋ ਗਈਆਂ ਹਨ। ਇਸ ਲਈ ਰਾਲਸ ਰਾਇਸ, ਬੇਂਟਲੇ, ਐਸਟਨ ਮਾਰਟਿਨ, ਰੇਂਜ ਰੋਵਰ ਅਤੇ ਫਰਾਰੀ ਨੇ ਭਾਰਤ ''ਚ 20 ਲੱਖ ਰੁਪਏ ਤੋਂ 1 ਕਰੋੜ ਰੁਪਏ ਤਕ ਕੀਮਤਾਂ ਨੂੰ ਘੱਟ ਕਰ ਦਿੱਤਾ ਹੈ। ਬੀਤੇ ਸਾਲ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਫੈਸਲੇ ਤੋਂ ਬਾਅਦ ਉਸ ਦੀ ਕਰੰਸੀ ਪੌਂਡ ''ਚ ਤੇਜ਼ੀ ਨਾਲ ਗਿਰਾਵਟ ਆਈ ਹੈ, ਜਿਸ ਦਾ ਫਾਇਦਾ ਕੰਪਨੀਆਂ ਗਾਹਕਾਂ ਨੂੰ ਦੇ ਰਹੀਆਂ ਹਨ।

ਇਸ ਕਾਰਨ ਡਿੱਗੇ ਮੁੱਲ..

ਇਨ੍ਹਾਂ ਕਾਰਾਂ ਦੀਆਂ ਕੀਮਤਾਂ ''ਚ ਗਿਰਾਵਟ ਦਾ ਵੱਡਾ ਕਾਰਨ ਬ੍ਰੈਗਜ਼ਿਟ ਦੱਸਿਆ ਜਾ ਰਿਹਾ ਹੈ। ਦਰਅਸਲ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਕਾਰਨ ਉਸ ਦੀ ਕਰੰਸੀ ਪੌਂਡ ''ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਕ ਸਾਲ ਤੋਂ ਵੀ ਘੱਟ ਸਮੇਂ ''ਚ ਰੁਪਏ ਦੇ ਮੁਕਾਬਲੇ ਪੌਂਡ ਤਕਰੀਬਨ 20 ਫੀਸਦੀ ਡਿੱਗ ਗਿਆ ਹੈ। ਬ੍ਰੈਗਜ਼ਿਟ ਤੋਂ ਬਾਅਦ ਪਿਛਲੇ 1 ਸਾਲ ''ਚ ਪੌਂਡ 108 ਰੁਪਏ ਤੋਂ 81 ਰੁਪਏ ''ਤੇ ਆ ਗਿਆ ਹੈ। ਇਸ ਕਾਰਨ ਯੂ. ਕੇ. ''ਚ ਮੌਜੂਦ ਕੰਪਨੀਆਂ ਲਈ ਭਾਰਤ ''ਚ ਬਰਾਮਦ ਕਰਨਾ ਸਸਤਾ ਹੋ ਗਿਆ ਹੈ। ਇਟਲੀ ਦੀ ਫਰਾਰੀ ਵਰਗੀਆਂ ਕੰਪਨੀਆਂ ਜੋ ਬ੍ਰਿਟਿਸ਼ ਕਰੰਸੀ ''ਚ ਭਾਰਤੀ ''ਚ ਸੇਲਸ ਕਰਦੀਆਂ ਹਨ, ਉਨ੍ਹਾਂ ਦੀ ਕੀਮਤ ਘੱਟ ਹੋ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਆਕਰਸ਼ਤ ਕਰਨ ਲਈ 5 ਫੀਸਦੀ ਤੋਂ 15 ਫੀਸਦੀ ਤਕ ਕੀਮਤਾਂ ''ਚ ਕਟੌਤੀ ਕਰ ਦਿੱਤੀ ਹੈ। ਅਰਬਪਤੀਆਂ ਦੇ ਮਾਮਲੇ ''ਚ ਭਾਰਤ ਤੀਜਾ ਸਭ ਤੋਂ ਵੱਡਾ ਦੇਸ਼ ਬਣ ਚੁੱਕਾ ਹੈ। ਸਾਲ 2016 ਦੌਰਾਨ ਭਾਰਤ ''ਚ 2 ਕਰੋੜ ਅਤੇ ਉਸ ਤੋਂ ਜ਼ਿਆਦਾ ਦੀ ਕੀਮਤ ਵਾਲੀਆਂ 200 ਕਾਰਾਂ ਵਿਕੀਆਂ ਸਨ। ਇਸ ''ਚ ਲਗਭਗ ਅੱਧੀਆਂ ਕਾਰਾਂ ਬ੍ਰਿਟੇਨ ''ਚ ਬਣੀਆਂ ਹਨ।


Related News