ਬਿਜ਼ਨੈੱਸ ਸਕੂਲਾਂ ਦੇ ਸਿਰਫ 20% ਵਿਦਿਆਰਥੀਆਂ ਨੂੰ ਮਿਲ ਰਹੈ ਨੌਕਰੀ ਦੇ ਮੌਕੇ: ਐਸੋਚੈਮ

12/12/2017 10:02:51 AM

ਨਵੀਂ ਦਿੱਲੀ—ਉਦਯੋਗ ਸੰਗਠਨ ਐਸੋਚੈਮ ਨੇ ਕਿਹਾ ਕਿ ਬਿਜ਼ਨੈੱਸ ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਿਵਾਉਣ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਠਨ ਦੇ ਅਨੁਸਾਰ ਸਿਰਫ 20 ਫੀਸਦੀ ਵਿਦਿਆਰਥੀਆਂ ਨੂੰ ਹੀ ਨੌਕਰੀ ਦੇ ਮੌਕੇ ਮਿਲ ਸਕੇ ਹਨ। ਹਾਲ ਹੀ 'ਚ ਇਹ ਸਾਲ ਬਹੁਤ ਚੁਣੌਤੀ ਭਰਿਆ ਰਿਹਾ। ਐਸੋਚੈਨ ਨੇ ਕਿਹਾ ਕਿ ਨੋਟਬੰਦੀ, ਕਮਜ਼ੋਰ ਕਾਰੋਬਾਰੀ ਧਾਰਨਾ ਅਤੇ ਨਵੇਂ ਪ੍ਰਾਜੈਕਟਸ 'ਚ ਕਮੀ ਦੇ ਚੱਲਦੇ ਇਨ੍ਹਾਂ ਬਿਜ਼ਨੈੱਸ ਸਕੂਲਾਂ ਦੇ ਸਟੂਡੇਂਟਸ ਦੇ ਲਈ ਰੋਜ਼ਗਾਰ ਦੇ ਅਨਸਰ ਘੱਟ ਹੋ ਰਿਹਾ ਹੈ। ਪਿਛਲੇ ਸਾਲ 30 ਫੀਸਦੀ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਮਿਲੇ ਸਨ। ਬਿਜ਼ਨੈੱਸ ਸਕੂਲਾਂ 'ਚ ਇਸ ਸਾਲ ਇਸ 'ਚ ਵੀ ਗਿਰਾਵਟ ਦੇਖੀ ਗਈ।
ਐਸੋਚੈਮ ਦੇ ਅਨੁਸਾਰ, ਬਿਜ਼ਨੈੱਸ ਸਕੂਲਾਂ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਸੈਲਰੀ ਆਫਰਸ 'ਚ ਵੀ ਪਿਛਲੇ ਸਾਲ ਦੀ ਤੁਲਨਾ 'ਚ 40-45 ਫੀਸਦੀ ਦੀ ਕੰਮੀ ਆਈ ਹੈ। ਐਸੋਚੈਮ ਐਜੂਕੇਸ਼ਨ ਕਾਉਂਸਿਲ ਨੇ ਕਿਹਾ ਕਿ ਕਿਸੇ ਕੋਰਸ 'ਤੇ 3-4 ਸਾਲ ਲਗਾਉਣ ਅਤੇ ਲੱਖਾਂ ਰੁਪਏ ਖਰਚ ਕਰਨ ਨੂੰ ਲੈ ਕੇ ਹੁਣ ਵਿਦਿਆਰਥੀ ਗੰਭੀਰਤਾ ਨਾਲ ਸੋਚਣ ਲੱਗੇ ਹਨ।
ਚੇਂਬਰ ਨੇ ਕਿਹਾ ਕਿ 400 ਤੋਂ ਜ਼ਿਆਦਾ ਸੰਸਥਾਨ ਬਹੁਤ ਪਿਛੜ ਗਏ ਹਨ ਅਤੇ ਉਨ੍ਹਾਂ ਨੇ ਹੁਣ ਪ੍ਰਾਪਤ ਸਟੂਡੇਂਟਸ ਵੀ ਨਹੀਂ ਮਿਲ ਰਹੇ ਹਨ। ਰਿਪੋਰਟ ਦੇ ਮੁਤਾਬਕ ਵੱਡੀ ਸੰਖਿਆ 'ਚ ਬਿਜ਼ਨੈੱਸ ਸਕੂਲ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਨਹੀਂ ਕਰ ਪਾ ਰਹੇ ਹਨ। ਦਿੱਲੀ-ਐੱਮ.ਸੀ.ਆਰ. ਮੁੰਬਈ, ਬੇਂਗਲੂਰ, ਅਹਿਮਦਾਬਾਦ, ਕੋਲਕਾਤਾ, ਲਖਨਊ, ਦੇਹਰਾਦੂਨ ਸਮੇਤ ਕਈ ਵੱਡੇ ਸ਼ਹਿਰਾਂ 'ਚ 2015 ਦੇ ਬਾਅਦ 250 ਤੋਂ ਜ਼ਿਆਦਾ ਬਿਜ਼ਨੈੱਸ ਸਕੂਲ ਬੰਦ ਹੋ ਚੁੱਕੇ ਹਨ। 99 ਅਜਿਹੇ ਸਕੂਲ ਹਨ, ਜੋ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਚੁਕੇ ਹਨ।
ਇਸਦਾ ਸਭ ਤੋਂ ਵੱਡਾ ਕਾਰਣ ਤੇਜ਼ੀ ਨਾਲ ਵਧਦੇ ਸੰਸਥਾਨ ਹਨ, ਜੋ ਮੈਨੇਜਮੇਂਟ ਐਜੂਕੇਸ਼ਨ ਦੀ ਗੁਣਵੱਤਾ 'ਤੇ ਧਿਆਨ ਨਹੀਂ ਦਿੰਦੇ ਹਨ। ਚੇਂਬਰ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਅਜਿਹੇ ਸੰਸਥਾਵਾਂ ਸਿਰਫ ਸੀਟਾਂ ਭਰਨ 'ਤੇ ਹੀ ਫੋਕਸ ਕਰਦੇ ਰਹੇ ਅਤੇ ਵਿਦਿਆਰਥੀਆਂ ਦੀ ਕੁਆਲਿਟੀ 'ਤੇ ਧਿਆਨ ਨਹੀਂ ਦਿੰਦੇ ਹਨ। ਐਸੋਚੈਮ ਨੇ ਸੁਝਾਅ ਦਿੱਤਾ ਹੈ ਕਿ ਰਿਸਰਚ 'ਤੇ ਧਿਆਨ ਦੇਣ ਦੇ ਨਾਲ ਹੀ ਇੰਫਾਸਟ੍ਰਕਚਰ 'ਚ ਸੁਧਾਰ ਕੀਤਾ ਜਾਵੇ, ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇ, ਇੰਡਸਟਰੀ ਨਾਲ ਬਿਹਤਰ ਤਾਲਮੇਲ ਹੋਵੇ ਅਤੇ ਵਿਦਿਆਰਥੀਆਂ ਨੂੰ ਰੋਜ਼ਗਾਰ ਪਾਉਣ ਦੇ ਯੋਗ ਬਣਾਉਣ 'ਤੇ ਧਿਆਨ ਦਿੱਤਾ ਜਾਵੇ।


Related News