ਹਲਦੀ ਦੀਆਂ ਕੀਮਤਾਂ ''ਚ ਹੋ ਸਕਦਾ ਹੈ ਵਾਧਾ, ਜਾਣੋ ਕਿਉਂ?

06/27/2017 1:46:01 PM

ਚੇਨਈ—ਤਾਮਿਲਨਾਡੂ ਤੋਂ ਮਾਨਸੂਨ ਨੂੰ ਲੈ ਕੇ ਕੁਝ ਵੀ ਹਾਂ-ਪੱਖੀ ਨਹੀਂ ਹੈ। ਸਗੋਂ ਤਾਮਿਲਨਾਡੂ 'ਚ ਨਦੀਆਂ, ਤਲਾਬ ਅਤੇ ਖੂਹ ਸੁੱਕ ਰਹੇ ਹਨ ਇਥੇ ਤੱਕ ਕਿ ਜਲ ਪੱਧਰ ਕਾਫੀ ਹੇਠਾਂ ਚੱਲਿਆ ਗਿਆ ਹੈ ਜਿਸ ਦੇ ਚੱਲਦੇ ਤਾਮਿਲਨਾਡੂ 'ਚ 140 ਸਾਲ ਦੇ ਸਭ ਤੋਂ ਵੱਡੇ ਸੁੱਕੇ ਵਰਗੀ ਸਥਿਤੀ ਪੈਦਾ ਹੋ ਗਈ ਹੈ। ਹਾਲਾਂਕਿ 2015 'ਚ ਹੜ੍ਹ ਦੀ ਭਿਆਨਕ ਮਾਰ ਝੱਲ ਚੁੱਕਾ ਤਾਮਿਲਨਾਡੂ ਹੁਣ ਸੁੱਕੇ ਦੇ ਹਾਲਾਤਾਂ ਨਾਲ ਲੜ ਰਿਹਾ ਹੈ। 
ਕੀਮਤਾਂ 'ਚ ਹੋ ਸਕਦਾ ਹੈ ਵਾਧਾ
ਤਾਮਿਲਨਾਡੂ ਦੀ ਰਾਜਧਾਨੀ ਚੇਨਈ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ 50 ਫੀਸਦੀ ਘਟਾ ਦਿੱਤੀ ਗਈ ਹੈ। ਅਥਾਰਿਟੀ ਮੈਂਬਰਾਂ ਨੇ ਦੱਸਿਆ ਕਿ ਰਾਜਧਾਨੀ ਨੂੰ ਹਰ ਰੋਜ਼ ਕਰੀਬ 8300 ਲੱਖ ਲੀਟਰ ਪਾਣੀ ਦੀ ਲੋੜ ਹੁੰਦੀ ਹੈ ਹਾਲਾਂਕਿ ਸਪਲਾਈ ਬਣਾਏ ਰੱਖਣ ਲਈ ਅਥਾਰਿਟੀ ਨੇ 300 ਵਾਟਰ ਟੈਂਕਰ ਵੀ ਲਗਾਏ ਹਨ ਤਾਂ ਜੋ ਰਾਜਧਾਨੀ 'ਚ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ। ਜਾਣਕਾਰਾਂ ਦੀ ਮੰਨੀਏ ਤਾਂ ਤਾਮਿਲਨਾਡੂ ਦੀਆਂ ਫਸਲਾਂ 'ਤੇ ਵੀ ਇਸ ਦਾ ਉਲਟਾ ਅਸਰ ਦਿਖਾਈ ਦੇ ਰਿਹਾ ਹੈ। ਹਲਦੀ ਦੀਆਂ ਕੀਮਤਾਂ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਹਲਦੀ ਦੀਆਂ ਕੀਮਤਾਂ 'ਚ ਇਕਤਰਫਾ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।


Related News