3 ਸਾਲਾ ਦੌਰਾਨ ਵਿਸ਼ਾਲ ਸਿੱਕਾ ਦੇ 5 ਅਹਿਮ ਫੈਸਲੇ, ਕਰਮਚਾਰੀਆਂ ''ਤੇ ਇਸ ਤਰ੍ਹਾਂ ਹੋਇਆ ਅਸਰ

08/18/2017 3:32:08 PM

ਨਵੀਂ ਦਿੱਲੀ—ਇਫੋਸਿਸ ਦੇ ਬੋਰਡ ਅਤੇ ਫਾਊਡਰਸ ਦੇ 'ਚ ਤਨਾਤਨੀ ਹੋਣ ਦੇ ਬਾਵਜੂਦ ਫਾਊਡਰਸ ਨੇ ਸੀ.ਈ.ਓ. ਅਤੇ ਐਮ.ਡੀ. ਵਿਸ਼ਾਲ ਸਿੱਕਾ ਨੂੰ ਆਪਣੀ ਤਰ੍ਹਾਂ ਨਾਲ ਕੰਮ ਕਰਨ 'ਚ ਖੁੱਲ੍ਹ ਦਿੱਤੀ ਸੀ। ਕਿਸੇ ਵੀ ਫਾਊਡਰ ਨੇ ਕਦੀ ਵੀ ਉਨ੍ਹਾਂ ਦੇ ਕੰਮਕਾਜ ਦੇ ਤੌਰ ਤਰੀਕਿਆਂ 'ਤੇ ਕੋਈ ਚਰਚਾ ਜਾਂ ਸਵਾਲ ਨਹੀਂ ਕੀਤਾ। ਇਸ ਦੇ ਇਲਾਵਾ ਸਿੱਕਾ ਦੇ ਜੂਨ 2019 'ਚ ਖਤਮ ਹੋਣ ਵਾਲੇ ਕਾਰਜਕਾਲ ਨੂੰ 2021 ਤੱਕ ਦੋ ਲਈ ਵਧਾ ਦਿੱਤਾ ਗਿਆ ਸੀ। ਸਿੱਕਾ ਨੇ ਇਫੋਸਿਸ ਨੂੰ ਅੱਗੇ ਲੈ ਜਾਣ ਅਤੇ ਕਰਮਚਾਰੀ, ਗ੍ਰਾਹਕ ਅਤੇ ਨਿਵੇਸ਼ਕਾਂ ਦਾ ਕੰਪਨੀ 'ਚ ਵਿਸ਼ਵਾਸ ਬਣਾਏ ਰੱਖਣ ਦੇ ਲਈ ਕਈ ਅਹਿਮ ਫੈਸਲੇ ਲਏ। ਉਨ੍ਹਾਂ ਚੋਂ 5 ਇਹ ਫੈਸਲੇ ਪ੍ਰਮੁੱਖ ਰਹੇ।
1. ਕੰਮ ਦੇ ਸੱਭਿਆਚਾਰ 'ਚ ਬਦਲਾਅ
-ਸਿੱਕਾ ਨੇ ਕਰਮਚਾਰੀਆਂ ਨੂੰ ਆਫਿਸ 'ਚ ਫਾਰਮਲ ਡਰੈਸ ਕੋਡ ਤੋਂ ਆਜ਼ਾਦੀ ਦਿੱਤੀ, ਜਿਵੇਂ ਕਰਮਚਾਰੀ ਬਿਨਾਂ ਟਾਈ ਦੇ ਵੀ ਆ ਸਕਦੇ ਸੀ, ਜੀਂਸ-ਟੀ-ਸ਼ਰਟ ਪਾ ਕੇ ਵੀ ਆ ਸਕਦੇ ਸੀ।
-ਉਨ੍ਹਾਂ ਨੇ ਫੈਸਲਾ ਕਰਨ ਦੀ ਪ੍ਰਕਿਰਿਆ 'ਚ ਕਰਮਚਾਰੀਆਂ ਨੂੰ ਸ਼ਾਮਲ ਕੀਤਾ। ਉਨ੍ਹਾਂ ਨੇ ਕਰਮਚਾਰੀਆਂ ਨੂੰ ਆਪਣੇ ਵਿਚਾਰ ਸ਼ੇਅਰ ਕਰਨ ਲਈ ਪ੍ਰੇਰਿਤ ਕੀਤਾ।
-ਇਸ ਦੇ ਇਲਾਵਾ ਸਿੱਕਾ ਨੇ ਕਰਮਚਾਰੀਆਂ ਤੋਂ ਬਲੌਗਜ਼, ਟਾਊਨ ਹਾਲ, ਜਾਣਕਾਰੀ ਰੇਡੀਓ ਦੇ ਰਾਹੀਂ ਗੱਲਬਾਤ ਕਰਨ ਦਾ ਟਰੈਂਡ ਸ਼ੁਰੂ ਕੀਤਾ। ਸਿੱਕਾ ਉਨ੍ਹਾਂ ਨੂੰ ਤੁਰੰਤ ਜਵਾਬ ਦੇ ਸਕਦੇ ਹਨ।
2. ਜਣੇਪਾ ਛੁੱਟੀ ਵਧਾਉਣਾ ਅਤੇ ਕਰਮਚਾਰੀਆਂ ਦੇ ਪਰਿਵਾਰ ਲਈ ਸਮਾਗਮ
-ਮਹਿਲਾ ਕਰਮਚਾਰੀਆਂ ਦੇ ਲਈ ਜਣੇਪਾ ਛੁੱਟੀ ਵਧਾਈ ਗਈ। ਨਾਲ ਹੀ ਇਸ ਨੂੰ ਹੋਰ ਵਧਾਉਣ ਦੀ ਮਨਜ਼ੂਰੀ ਲਈ ਵੀ ਆਸਾਨ ਵੀ ਬਣਾਇਆ ਗਿਆ। ਜਣੇਪਾ ਛੁੱਟੀ ਦੀ ਮਿਆਦ ਖਤਮ ਹੋਣ ਦੇ ਬਾਅਦ ਵੀ ਜੇਕਰ ਕਿਸੇ ਮੈਡੀਕਲ ਕਾਰਨ ਦੇ ਚਲਦੇ ਮਹਿਲਾ ਕਰਮਚਾਰੀ ਆਫਿਸ ਨਹੀਂ ਆ ਸਕਦੀ ਹੈ ਤਾਂ ਉਹ ਕੇਵਲ ਇਕ ਮੇਲ ਦੇ ਰਾਹੀਂ ਇਕ ਹੋਰ ਮਹੀਨੇ ਦੀ ਜਣੇਪਾ ਛੁੱਟੀ ਲੈ ਸਕਦੀ ਹੈ।
3.ਆਟੋਮੇਸ਼ਨ ਅਤੇ ਨਵੀਂ ਟਕਨਾਲੋਜੀ 'ਤੇ ਜ਼ੋਰ
ਸਿੱਕਾ ਨੇ ਆਟੋਮੇਸ਼ਨ ਨਾਲ ਕੰਮ ਆਸਾਨ ਹੋਣ ਅਤੇ ਵਧ ਮੁਨਾਫਾ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਦੀ ਵਧ ਵਰਤੋ  ਦੀ ਪੈਰਵੀ ਕੀਤੀ।
4. ਕੰਪਨੀ ਨੂੰ ਭਵਿੱਖ ਦੇ ਲਈ ਤਿਆਰ ਕਰਨਾ
-ਸਿੱਕਾ ਨੇ ਕੰਪਨੀ ਦੇ ਮੌਜੂਦਾ ਵਪਾਰ ਮਾਡਲ 'ਚ ਬਦਲਾਅ ਕਰਕੇ ਉਸ ਨੂੰ ਭਵਿੱਖ ਦੀਆਂ ਚੁਣੌਤੀਆਂ ਦੇ ਲਈ  ਤਿਆਰ ਕੀਤਾ। 
-ਭਵਿੱਖ 'ਚ ਨਵੀਂ ਤਰ੍ਹਾਂ ਦੇ ਵਪਾਰ ਦੇ ਲਈ ਸਰੋਤ ਤਿਆਰ ਕਰਨ ਦੀ ਕੋਸ਼ਿਸ਼ ਕੀਤੀ।
-ਕੰਪਨੀ ਦੀ ਸੇਲਜ਼ ਰਣਨੀਤੀ ਅਤੇ ਡਿਲਵਰੀ ਢਾਂਚੇ 'ਚ ਬਦਲਾਅ ਕੀਤਾ।
5. ਟਰੈਨਿੰਗ ਪ੍ਰੋਗਰਾਮ 'ਚ ਕੀਤਾ ਬਦਲਾਅ
-ਸਿੱਕਾ ਦੀ ਰਣਨੀਤੀ ਦੇ ਮੁਤਾਬਕ ਕੰਪਨੀ ਨੇ ਆਪਣੇ ਰਵਾਇਤੀ ਸਿਖਲਾਈ ਪ੍ਰੋਗਰਾਮ ਨੂੰ ਹੋਰ ਵਧੀਆ  ਬਣਾਇਆ।
-ਐਂਟਰੀ ਲੈਵਲ ਕਰਮਚਾਰੀਆਂ ਦੇ ਲਈ ਇਕ ਨਵਾਂ ਲਰਨਿੰਗ ਫਰੇਮਵਰਕ ਤਿਆਰ ਕੀਤਾ ਗਿਆ।


Related News