ਅੱਜ ਆਉਣਗੇ IIP, ਰਿਟੇਲ ਮਹਿੰਗਾਈ ਦੇ ਅੰਕੜੇ

12/12/2017 3:41:50 PM

ਨਵੀਂ ਦਿੱਲੀ—ਅੱਜ ਸ਼ਾਮ ਨਵੰਬਰ ਮਹੀਨੇ ਦੇ ਰਿਟੇਲ ਮਹਿੰਗਾਈ ਅਤੇ ਅਕਤੂਬਰ ਮਹੀਨੇ ਦੇ ਆਈ.ਆਈ.ਪੀ. ਦੇ ਅੰਕੜੇ ਜਾਰੀ ਕੀਤੇ ਜਾਣਗੇ। ਨਵੰਬਰ 'ਚ ਰਿਟੇਲ ਮਹਿੰਗਾਈ 4 ਫੀਸਦੀ ਤੋਂ ਜ਼ਿਆਦਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਦਕਿ ਇੰਡਸਟਰੀਅਲ ਪ੍ਰੋਡੈਕਸ਼ਨ ਵੀ ਘਟਣ ਦਾ ਅੰਦਾਜ਼ਾ ਹੈ। 
ਜਾਣਕਾਰੀ ਮੁਤਾਬਕ ਨਵੰਬਰ 'ਚ ਰਿਟੇਲ ਮਹਿੰਗਾਈ ਦਰ 13 ਮਹੀਨੇ ਦੇ ਉੱਚਤਮ ਪੱਧਰ 'ਤੇ ਪਹੁੰਚ ਸਕਦੀ ਹੈ। ਦਰਅਸਲ ਨਵੰਬਰ 'ਚ ਬੇਮੌਸਮ ਬਾਰਿਸ਼IIP, ਰਿਟੇਲ ਮਹਿੰਗਾਈ  ਨਾਲ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗਈਆਂ ਹੋਈਆਂ ਸਨ। ਨਾਲ ਹੀ ਕੱਚੇ ਤੇਲ 'ਚ ਤੇਜ਼ੀ ਅਤੇ ਜੀ.ਐੱਸ.ਟੀ. ਨਾਲ ਕੱਚੇ ਮਾਲ ਦੇ ਮਹਿੰਗੇ ਹੋਣ ਦਾ ਵੀ ਅਸਰ ਮੁਮਕਿਨ ਹੈ।


Related News