GST impact : ਜਾਣੋ 1 ਜੁਲਾਈ ਤੋਂ ਕਿੰਨਾ ਮਹਿੰਗਾ ਹੋਣ ਵਾਲਾ ਹੈ ਤੁਹਾਡਾ ਇੰਟਰਨੈੱਟ

06/27/2017 1:27:47 PM

ਜਲੰਧਰ- ਆਜ਼ਾਦੀ ਤੋਂ ਬਾਅਦ ਦੇਸ਼ 'ਚ ਸਭ ਤੋਂ ਵੱਡੇ ਸੁਧਾਰ ਦੇ ਰੂਪ 'ਚ ਦੇਖਿਆ ਜਾਣ ਵਾਲਾ ਗੁਡਸ ਅਤੇ ਸਰਵਿਸ ਟੈਕਸ (ਜੀ.ਐੱਸ.ਟੀ.) 1 ਜੁਲਾਈ ਤੋਂ ਲਾਗੂ ਹੋ ਰਿਹਾ ਹੈ। ਜੀ.ਐੱਸ.ਟੀ. ਦੀ ਲਾਂਚਿੰਗ 30 ਜੂਨ ਦੀ ਅੱਧੀ ਰਾਤ ਨੂੰ ਸੰਸਦ ਦੇ ਸੈਂਟਰਲ ਹਾਲ 'ਚ ਹੋਵੇਗੀ। ਇਸ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਸਾਰੇ ਰਾਜਾਂ ਦੇ ਮੰਤਰੀ ਅਤੇ ਸਾਂਸਦ ਮੌਜੂਦ ਰਹਿਣਗੇ। ਮਹਰਾਂ ਦਾ ਕਹਿਣਾ ਹੈ ਕਿ ਜੀ.ਐੱਸ.ਟੀ. ਦੇ ਲਾਗੂ ਹੁੰਦੇ ਹੀ ਮੋਬਾਇਲ ਬਿੱਲ ਅਤੇ ਇੰਟਰਨੈੱਟ ਮਹਿੰਗਾ ਹੋ ਜਾਵੇਗਾ। ਤਾਂ ਆਓ ਦੇਖਦੇ ਹਾਂ 1 ਜੁਲਾਈ ਤੋਂ ਤੁਹਾਡਾ ਮੋਬਾਇਲ ਅਤੇ ਇੰਟਰਨੈੱਟ ਬਿੱਲ ਕਿੰਨਾ ਮਹਿੰਗਾ ਹੋਣ ਵਾਲਾ ਹੈ। 

ਇੰਨਾ ਮਹਿੰਗਾ ਹੋਵੇਗਾ ਮੋਬਾਇਲ ਅਤੇ ਇੰਟਰਨੈੱਟ ਬਿੱਲ
1 ਜੁਲਾਈ ਤੋਂ ਪੂਰੇ ਦੇਸ਼ 'ਚ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਟੈਲੀਕਾਮ ਸੇਵਾਵਾਂ ਮਹਿੰਗੀਆਂ ਹੋਣਗੀਆਂ। ਮੌਜੂਦਾ ਸਮੇਂ 'ਚ ਜਿਥੇ ਮੋਬਾਇਲ ਬਿੱਲ 'ਤੇ 15 ਫੀਸਦੀ ਟੈਕਸ ਲੱਗਦਾ ਹੈ, ਉਥੇ ਹੀ ਜੀ.ਐੱਸ.ਟੀ. ਦੇ ਲਾਗੂ ਹੁੰਦੇ ਹੀ ਇਹ ਟੈਕਸ 18 ਫੀਸਦੀ ਹੋ ਜਾਵੇਗਾ। 1 ਜੁਲਾਈ ਤੋਂ ਲਾਗੂ ਹੋ ਰਹੇ ਨਵੇਂ ਟੈਕਸ ਸਿਸਟਮ ਦੇ ਤਹਿਤ ਜੇਕਰ ਤੁਸੀਂ ਇਕ ਪੋਸਟਪੇਡ ਯੂਜ਼ਰ ਹੋ ਅਤੇ ਮੋਬਾਇਲ ਬਿੱਲ 1,000 ਰੁਪਏ ਦਿੰਦੇ ਹੋਏ ਤਾਂ 10 ਜੁਲਾਈ ਤੋਂ ਹਰ ਮਹੀਨੇ ਇਕ 30 ਫੀਸਦੀ ਮਹਿੰਗਾ ਹੋਣ ਵਾਲਾ ਹੈ। ਮਤਲਬ ਕਿ ਤੁਹਾਨੂੰ ਹਰ ਮਹੀਨੇ 1,030 ਰੁਪਏ ਬਿੱਲ ਦੇਣਾ ਹੋਵੇਗਾ। ਉਥੇ ਹੀ ਜੇਕਰ ਤੁਸੀਂ ਪ੍ਰੀਪੇਡ ਯੂਜ਼ਰ ਹੋ ਤਾਂ ਇਸ ਸਮੇਂ ਤੁਹਾਨੂੰ 100 ਰੁਪਏ ਦੇ ਰੀਚਾਰਜ 'ਤੇ ਜਿਥੇ 82.20 ਰੁਪਏ ਦਾ ਟਾਕਟਾਈਮ ਮਿਲਦਾ ਹੈ ਉਥੇ ਹੀ 1 ਜੁਲਾਈ ਤੋਂ ਬਾਅਦ ਤੁਹਾਨੂੰ ਇਸੇ ਰੀਚਾਰਜ 'ਤੇ 83.96 ਰੁਪਏ ਮਿਲਣਗੇ। ਹਾਲਾਂਕਿ ਅਸਲੀ ਰੇਟ 1 ਜੁਲਾਈ ਤੋਂ ਬਾਅਦ ਹੀ ਪਤਾ ਲੱਗੇਗਾ। 

ਮੋਬਾਇਲ ਫੋਨ ਹੋ ਸਕਦੇ ਹਨ ਮਹਿੰਗੇ
ਮੋਬਾਇਲ ਬਿੱਲ ਅਤੇ ਇੰਟਰਨੈੱਟ ਦੇ ਨਾਲ-ਨਾਲ ਮੋਬਾਇਲ ਫੋਨ ਵੀ ਮਹਿੰਗਾ ਹੋ ਸਕਦਾ ਹੈ। ਕੁਝ ਰਾਜਾਂ 'ਚ ਮੋਬਾਇਲ ਮਹਿੰਗੇ ਹੋਣਗੇ ਤਾਂ ਕੁਝ ਰਾਜਾਂ 'ਚ ਸਸਤੇ। ਜਿਨ੍ਹਾਂ ਰਾਜਾਂ 'ਚ 14 ਫੀਸਦੀ ਟੈਕਸ ਹੈ ਉਥੇ ਫੋਨ ਸਸਤੇ ਅਤੇ ਜਿਨ੍ਹਾਂ ਰਾਜਾਂ 'ਚ ਇਸ ਤੋਂ ਘੱਟ ਟੈਕਸ ਹੈ ਉਥੇ ਮੋਬਾਇਲ ਮਹਿੰਗੇ ਹੋਣਗੇ। ਦੱਸ ਦਈਏ ਕਿ ਸਰਕਾਰ ਨੇ ਜੀ.ਐੱਸ.ਟੀ. ਦੇ ਤਹਿਤ ਮੋਬਾਇਲ 'ਤੇ 12 ਫੀਸਦੀ ਦਾ ਟੈਕਸ ਰੇਟ ਤੈਅ ਕੀਤਾ ਹੈ।
 


Related News