ਜੀ.ਐੱਸ.ਟੀ. ਪ੍ਰਣਾਲੀ ਨਾਲ ਹੁਣ ਤੱਕ ਜੁੜੇ 34 ਫੀਸਦੀ ਟੈਕਸ ਦਾਤਾ

04/27/2017 3:09:01 PM

ਨਵੀਂ ਦਿੱਲੀ— ਮਾਲੀਆ ਵਿਭਾਗ ਨੇ ਕਰਦਾਤਾਵਾਂ ਤੋਂ ਇਸ ਮਹੀਨੇ ਦੇ ਅੰਤ ਤੱਕ ਵਸਤੂ ਅਤੇ ਸੇਵਾ ਕਰ ਪ੍ਰਣਾਲੀ ਨਾਲ ਜੁੜਣ ਲਈ ਕਿਹਾ ਹੈ ਕਿਉਂਕਿ ਮੌਜੂਦਾ ਸੇਵਾ ਕਰ ''ਚੋਂ ਸਿਰਫ 34 ਫੀਸਦੀ ਹੀ ਹੁਣ ਤੱਕ ਇਸ ਨਵੀਂ ਟੈਕਸ ਪ੍ਰਣਾਲੀ ਨਾਲ ਜੁੜਿਆ ਹੈ, ਜ਼ਿਆਦਾ ਲੋਕਾਂ ਨੂੰ ਇਸ ਨਾਲ ਜੋੜਨ ਲਈ ਵਿਭਾਗ ਆਪਣੀ ਪਹੁੰਚ ਪ੍ਰੋਗਰਾਮ ਦਾ ਵਿਸਥਾਰ ਕਰ ਰਿਹਾ ਹੈ। ਮੌਜੂਦਾ ਸਮੇਂ ''ਚ ਕੁੱਲ 80 ਲੱਖ ਵੈਟ, ਉਤਪਾਦ ਅਤੇ ਸੇਵਾ ਕਰ ਹਨ। ਹੁਣ ਵੈਟ ਕਰਦਾਤਾਵਾਂ ''ਚੋਂ 75 ਫੀਸਦੀ ਅਤੇ ਕੇਂਦਰੀ ਉਤਪਾਦ ਫੀਸ ਦੇਣ ਵਾਲਿਆਂ ''ਚੋਂ 73 ਫੀਸਦੀ ਲੋਕਾਂ ਨੇ ਜੀ.ਐੱਸ.ਟੀ. ਨੈੱਟਵਰਕ ''ਚ ਆਪਣਾ ਪੰਜੀਕਰਨ ਕਰਵਾ ਲਿਆ ਹੈ ਪਰ ਸੇਵਾ ਟੈਕਸ ਦੇਣ ਵਾਲਿਆਂ ''ਚੋਂ ਸਿਰਫ਼ 34 ਫੀਸਦੀ ਹੀ ਇਸ ਪ੍ਰਣਾਲੀ ਨਾਲ ਜੁੜੇ ਹਨ।
ਜੀ.ਐੱਸ.ਟੀ.ਐੱਨ. ਨਵੀਂ ਟੈਕਸ ਭੁਗਤਾਨ ਦਾ ਮਾਧਿਅਮ ਹੋਵੇਗੀ। ਕੇਂਦਰੀ ਉਤਪਾਦ ਅਤੇ ਕਸਟਮ ਡਿਊਟੀ ਬੋਰਡ ਦੇ ਪ੍ਰਧਾਨ ਵੀ.ਐੱਨ. ਸਰਨਾ ਨੇ ਅਧਿਕਾਰੀਆਂ ਨੂੰ ਲਿਖੇ ਪੱਤਰ ''ਚ ਕਿਹਾ ਕਿ ਅਸੀਂ ਇਸ ਜੀ.ਐੱਸ.ਟੀ. ਪ੍ਰਣਾਲੀ ''ਚ ਰਜਿਸਟਰੇਸ਼ਨ ਦੀ ਆਕ੍ਰੀ ਤਾਰੀਖ 30 ਅਪ੍ਰੈਲ 2017 ਦੇ ਨੇੜੇ ਬਹੁਤ ਤੇਜ਼ੀ ਨਾਲ ਪਹੁੰਚ ਰਹੇ ਹਨ। ਇਸ ਲਈ ਮੈਂ ਸਾਰੀਆਂ ਖੇਤਰੀ ਮੁੱਖ ਕਮਿਸ਼ਨਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਉਹ ਸਾਰੇ ਮੌਜੂਦਾ ਟੈਕਸਦਾਤਾਵਾਂ ਨੂੰ ਇਸ ਨਵੀਂ ਵਿਵਸਥਾ ਨਾਲ ਜੋੜਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ। ਇਸ ਸੰਬੰਧ ''ਚ ਸੇਵਾ ਟੈਕਸ ਦੇ ਸਾਰੇ ਖੇਤਰੀ ਦਫ਼ਤਰਾਂ ਨੇ ਅਖਬਾਰਾਂ ''ਚ ਵਿਗਿਆਪਨ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਨਾਲ ਹੀ ਉਹ ਟੈਕਸਦਾਤਾਵਾਂ ਨੂੰ ਫੋਨ ਕਰ ਜੀ.ਐੱਸ.ਟੀ.ਐੱਨ. ''ਚ ਜੁੜਨ ਲਈ ਕਹਿ ਰਹੇ ਹਨ।

Related News