GST : ਦਿਲ ਖੋਲ੍ਹ ਕੇ ਕਰੋ ਸ਼ਾਪਿੰਗ, ਮਿਲ ਰਿਹਾ ਭਾਰੀ ਡਿਸਕਾਊਂਟ

06/27/2017 12:56:28 PM

ਨਵੀਂ ਦਿੱਲੀ—ਇਕ ਜੁਲਾਈ ਤੋਂ ਦੇਸ਼ 'ਚ ਜੀ. ਐਸ. ਟੀ. ਲਾਗੂ ਹੋਣ ਵਾਲਾ ਹੈ। ਇਸ ਨਵੀਂ ਟੈਕਸ ਵਿਵਸਥਾ ਦੇ ਲਾਗੂ ਹੋਣ ਤੋਂ ਪਹਿਲਾਂ ਹਰ ਵੱਡੇ ਬ੍ਰਾਂਡ ਅਤੇ ਸਟੋਰ 'ਚ ਸੇਲ ਦਾ ਬੋਰਡ ਲੋਕਾਂ ਨੂੰ ਦਿੱਸ ਰਿਹਾ ਹੈ। ਦਰਅਸਲ ਜੀ.ਐਸ.ਟੀ. ਲਾਗੂ ਹੁੰਦੇ ਹੀ ਹਰ ਚੀਜ਼ 'ਤੇ ਟੈਕਸ ਬਦਲ ਜਾਵੇਗਾ। ਕੁਝ ਸਮਾਨਾਂ 'ਤੇ ਪਹਿਲੇ ਦੀ ਤੁਲਨਾ 'ਚ ਜ਼ਿਆਦਾ ਟੈਕਸ ਲੱਗੇਗਾ ਤਾਂ ਕਿਸੇ 'ਤੇ ਘੱਟ। ਜ਼ਿਆਦਾਤਰ ਲਗਜ਼ਰੀ ਸਮਾਨਾਂ 'ਤੇ ਟੈਕਸ ਵੱਧ ਰਿਹਾ ਹੈ ਅਤੇ ਉਸ ਦਾ ਨਤੀਜਾ ਹੈ ਕਿ ਹਰ ਦੁਕਾਨਦਾਨ ਆਪਣੇ ਪੁਰਾਣੇ ਸਟਾਕ ਨੂੰ ਸਾਫ ਕਰ ਰਿਹਾ ਹੈ। 
ਇਲੈਕਟ੍ਰੋਨਿਕਸ ਸਮਾਨਾਂ 'ਤੇ ਟੈਕਸ 16% ਤੋਂ ਵੱਧ ਕੇ 28% ਹੋ ਜਾਵੇਗਾ। ਇਸ ਲਈ ਪੁਰਾਣੇ ਸਟਾਕ ਨੂੰ 10 ਤੋਂ 12% ਦੀ ਛੂਟ 'ਤੇ ਵੇਚਿਆ ਜਾ ਰਿਹਾ ਹੈ। ਫੁੱਟਵੇਅਰ 'ਤੇ ਟੈਕਸ 5% ਤੋਂ ਵੱਧ ਕੇ 18% ਹੋ ਜਾਵੇਗਾ ਤਾਂ ਇਸ ਲਈ ਫੁੱਟਵੇਅਰ ਸਟੋਰਸ 'ਚ ਵੀ ਪੁਰਾਣੇ ਸਟੋਕ ਨੂੰ ਸਾਫ ਕਰਨ ਲਈ ਸੇਲ ਲੱਗੀ ਹੈ। ਇਸ ਤੋਂ ਇਲਾਵਾ ਬੈਲਟ, ਵਾਲੇਟ 'ਤੇ ਵੀ 28% ਦਾ ਟੈਕਸ ਲੱਗੇਗਾ। 
ਹਰ ਸਾਲ ਜੁਲਾਈ ਦੇ ਆਲੇ-ਦੁਆਲੇ ਬ੍ਰੈਂਡ ਸਟੋਰਸ 'ਚ ਸੇਲ ਲੱਗਦੀ ਹੀ ਸੀ ਪਰ ਇਸ ਵਾਰ ਜੀ.ਐਸ.ਟੀ. ਦੇ ਕਾਰਨ ਇਹ ਸੇਲ ਥੋੜ੍ਹੀ ਪਹਿਲਾਂ ਹੀ ਲਗਾ ਦਿੱਤੀ ਗਈ ਤਾਂ ਜੋ ਜੀ. ਐਸ. ਟੀ. ਤੋਂ ਪਹਿਲਾਂ ਪੁਰਾਣਾ ਸਟੋਕ ਸਾਫ ਵੀ ਹੋ ਜਾਵੇ ਅਤੇ ਐਂਡ ਆਫ ਸੀਜਨ ਸੇਲ ਵੀ ਹੋ ਜਾਵੇ। ਵੱਖ-ਵੱਖ ਸਮਾਨ ਅਤੇ ਉਸ ਦੇ ਕੰਪੋਨੈਂਟਰਸ 'ਤੇ ਲੱਗਣ ਵਾਲੀ ਜੀ. ਐਸ. ਟੀ. ਦੀਆਂ ਵੱਖ-ਵੱਖ ਟੈਕਸ ਦਰਾਂ ਨੂੰ ਲੈ ਕੇ ਟ੍ਰੇਡਰਸ 'ਚ ਵੀ ਕਾਫੀ ਕੰਫਿਊਜ਼ਨਸ ਹੈ। ਹੁਣ ਅਜਿਹੇ 'ਚ ਜੀ. ਐਸ. ਟੀ. ਤੋਂ ਬਾਅਦ ਆਈਟਮਸ ਦੇ ਰੇਟਾਂ 'ਚ ਕੀ-ਕੀ ਬਦਲਾਅ ਹੋਣਗੇ ਇਹ ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।


Related News