GST : ਸਰਕਾਰ ਨੇ ਈ-ਕਾਰਮਸ ਲਈ TDS ਅਤੇ TCS ਟਾਲਿਆ

06/27/2017 8:39:02 AM

ਨਵੀਂ ਦਿੱਲੀ—ਜੀ.ਐਸ.ਟੀ. ਦੇ ਤਹਿਤ ਸਪਲਾਈਅਰਸ ਨੂੰ ਪੇਮੈਂਟ ਕਰਨ 'ਤੇ ਈ-ਕਾਮਰਸ ਕੰਪਨੀਆਂ ਨੂੰ 1 ਫੀਸਦੀ ਟੀ.ਸੀ.ਐਸ. ਨਹੀਂ ਲੈਣਾ ਹੋਵੇਗਾ ਕਿਉਂਕਿ ਸਰਕਾਰ ਨੇ ਈ-ਕਾਮਰਸ ਕੰਪਨੀਆਂ ਲਈ ਟੀ.ਡੀ.ਐਸ. (ਟੈਕਸ ਡਿਡਕਸ਼ਨ ਐਟ ਸੋਰਸ) ਅਤੇ ਟੀ. ਸੀ. ਐਸ.(ਟੈਕਸ ਕਲੈਕਸ਼ਨ ਐਟ ਸੋਰਸ) ਦੇ ਪ੍ਰਬੰਧ ਨੂੰ ਟਾਲ ਦਿੱਤਾ ਹੈ। ਨਾਲ ਹੀ ਸਰਕਾਰ ਨੇ ਈ.ਕਾਮਰਸ ਪਲੇਟਫਾਰਮ 'ਤੇ ਪ੍ਰਾਡੈਕਟ ਵੇਚਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਜੀ.ਐਸ.ਟੀ. ਰਜਿਸਟ੍ਰੇਸ਼ਨ ਤੋਂ ਵੀ ਛੂਟ ਦਿੱਤੀ ਦੇ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਜੀ.ਐਸ.ਟੀ. ਲਾਗੂ ਹੋਣ 'ਚ ਹੁਣ ਸਿਰਫ 4 ਦਿਨ ਬਚੇ ਹਨ।
ਇਸ ਕਾਰਨ ਲਿਆ ਇਹ ਫੈਸਲਾ
ਸਪਲਾਇਰ ਨੂੰ ਪੇਮੈਂਟ ਕਰਦੇ ਸਮੇਂ ਈ-ਕਮਰਸ ਕੰਪਨੀਆਂ ਨੂੰ ਹੁਣ 1 ਫੀਸਦੀ ਟੀ.ਸੀ.ਐਸ. ਲੈਣ ਦੀ ਲੋੜ ਨਹੀਂ ਹੋਵੇਗੀ। ਜੀ.ਐਸ.ਟੀ. ਦੇ ਸ਼ੁਰੂਆਤੀ ਸਮੇਂ 'ਚ ਪ੍ਰੇਸ਼ਾਨੀ ਨਾ ਆਏ ਇਸ ਲਈ ਸਰਕਾਰ ਨੇ ਟੀ.ਸੀ.ਐਸ.ਟਾਲ ਦਿੱਤਾ ਹੈ। 2.5 ਲੱਖ ਰੁਪਏ ਤੋਂ ਜ਼ਿਆਦਾ ਦੇ ਗੁਡਸ ਅਤੇ ਸਵਰਿਸ ਅਤੇ ਸਰਵਿਸ ਸਪਲਾਇਰ 'ਤੇ  1 ਫੀਸਦੀ ਟੀ. ਡੀ. ਐਸ. ਲੱਗੇਗਾ। 20 ਲੱਖ ਰੁਪਏ ਤੋਂ ਘੱਟ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਜੀ.ਐਸ.ਟੀ. 'ਚ ਰਜਿਸਟਰ ਨਹੀਂ ਕਰਵਾਉਣਾ ਹੈ। ਹੁਣ ਈ-ਕਾਮਰਸ ਪੋਟਰਲ 'ਤੇ ਗੁਡਸ ਅਤੇ ਸਰਵਿਸ ਵੇਚਣ ਵਾਲੇ 20 ਲੱਖ ਰੁਪਏ ਤੋਂ ਘੱਟ ਟਰਨਓਵਰ ਵਾਲੇ ਟ੍ਰੇਡਰ ਜਾਂ ਕਾਰੋਬਾਰੀ ਨੂੰ ਵੀ ਜੀ.ਐਸ.ਟੀ. 'ਚ ਰਜਿਰਸਟ੍ਰੇਸ਼ਨ ਦੀ ਲੋੜ ਨਹੀਂ ਹੈ।  


Related News