ਸੋਨਾ ਹੋ ਸਕਦੈ ਹੋਰ ਮਹਿੰਗਾ, ਜਾਣੋ ਹੁਣ ਦਾ ਮੁੱਲ

04/23/2017 8:29:21 AM

ਨਵੀਂ ਦਿੱਲੀ— ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਮੰਗ ਵਧਣ ਕਾਰਨ ਸ਼ਨੀਵਾਰ ਦਿੱਲੀ ਸਰਾਫਾ ਬਾਜ਼ਾਰ ''ਚ ਸੋਨਾ 200 ਰੁਪਏ ਚਮਕ ਕੇ 7 ਹਫ਼ਤਿਆਂ ਦੇ ਉੱਚੇ ਪੱਧਰ 30,000 ਰੁਪਏ ਪ੍ਰਤੀ 10 ਗ੍ਰਾਮ ''ਤੇ ਪਹੁੰਚ ਗਿਆ। ਉੱਥੇ ਹੀ, ਚਾਂਦੀ 100 ਰੁਪਏ ਘੱਟ ਕੇ ਤਕਰੀਬਨ 1 ਮਹੀਨੇ ਦੇ ਹੇਠਲੇ ਪੱਧਰ 41,700 ਰੁਪਏ ਪ੍ਰਤੀ ਕਿਲੋਗ੍ਰਾਮ ''ਤੇ ਆ ਗਈ। ਅਗਲੇ ਹਫ਼ਤੇ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਹੈ। ਇਸ ਦਿਨ ਲੋਕ ਸੋਨਾ ਖਰੀਦਣ ਜਾਂ ਆਪਣੇ ਦੋਸਤਾਂ-ਮਿੱਤਰਾਂ ਨੂੰ ਇਹ ਤੋਹਫਾ ਦੇਣਾ ਸ਼ੁੱਭ ਮੰਨਦੇ ਹਨ। ਇਸ ਦੇ ਮੱਦੇਨਜ਼ਰ ਪੀਲੀ ਧਾਤੂ ''ਚ ਤੇਜ਼ੀ ਵੇਖੀ ਗਈ। ਉੱਥੇ ਹੀ, ਕਮਜ਼ੋਰ ਉਦਯੋਗਿਕ ਮੰਗ ਕਾਰਨ ਚਾਂਦੀ ਲਗਾਤਾਰ ਦੂਜੇ ਦਿਨ ਟੁੱਟੀ। 

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ, ਏਸ਼ੀਆਈ ਕਾਰੋਬਾਰ ਦੌਰਾਨ ਸਥਿਰ ਰਹਿਣ ਵਾਲਾ ਸੋਨਾ ਹਾਜ਼ਰ ਹਫਤੇ ਦੇ ਅਖੀਰ ''ਤੇ 3.45 ਡਾਲਰ ਵਧ ਕੇ 1,284.30 ਡਾਲਰ ਪ੍ਰਤੀ ਔਂਸ ''ਤੇ ਰਿਹਾ। ਜੂਨ ਦਾ ਅਮਰੀਕੀ ਸੋਨਾ ਵਾਇਦਾ 2.20 ਡਾਲਰ ਚੜ੍ਹ ਕੇ 1,286 ਡਾਲਰ ਪ੍ਰਤੀ ਔਂਸ ''ਤੇ ਰਿਹਾ। ਹਾਲਾਂਕਿ, ਚਾਂਦੀ ਹਾਜ਼ਰ ''ਚ ਗਿਰਾਵਟ ਰਹੀ। ਇਹ 0.10 ਡਾਲਰ ਟੁੱਟ ਕੇ 17.91 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।
ਪੀਲੀ ਧਾਤੂ ''ਚ ਹੋਰ ਵਾਧੇ ਦੇ ਆਸਾਰ
ਕਾਰੋਬਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰਾਂ ''ਚ ਬੀਤੇ ਦਿਨ ਦੇ ਕਾਰੋਬਾਰ ਦੌਰਾਨ ਪੀਲੀ ਧਾਤੂ ਦੀ ਵਧੀ ਚਮਕ ਦਾ ਫਾਇਦਾ ਸਥਾਨਕ ਪੱਧਰ ''ਤੇ ਸੋਨੇ ਨੂੰ ਮਿਲਿਆ। ਕਾਰੋਬਾਰੀਆਂ ਅਨੁਸਾਰ ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਸੋਨੇ ਦੀ ਮੰਗ ''ਚ ਤੇਜ਼ੀ ਸ਼ੁੱਭ ਉਨ੍ਹਾਂ ਲਈ ਚੰਗਾ ਸੰਕੇਤ ਹੈ। ਉੱਥੇ ਹੀ ਜੇਕਰ ਮੰਗ ਜਾਰੀ ਰਹਿੰਦੀ ਹੈ ਤਾਂ ਅਗਲੇ ਹਫ਼ਤੇ ਸੋਨੇ ਦੇ ਮੁੱਲ ''ਚ ਹੋਰ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਕੌਮਾਂਤਰੀ ਪੱਧਰ ਤੋਂ ਮਿਲੇ ਸੰਕੇਤ ਵੀ ਅਗਲੇ ਹਫ਼ਤੇ ਸਥਾਨਕ ਬਾਜ਼ਾਰ ''ਚ ਸੋਨੇ ਦੀ ਕੀਮਤ ਤੈਅ ਕਰਨ ''ਚ ਅਹਿਮ ਭੂਮਿਕਾ ਨਿਭਾਉਣਗੇ।

Related News