ਗੋਏਅਰ ਦਾ ਆਫਰ, ਦਿੱਲੀ ਤੋਂ ਕਰੋ ਸਸਤਾ ਹਵਾਈ ਸਫਰ

12/12/2017 1:23:07 PM

ਨਵੀਂ ਦਿੱਲੀ— ਨਵੇਂ ਸਾਲ 'ਚ ਜੇਕਰ ਤੁਸੀਂ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਨਿੱਜੀ ਹਵਬਾਜ਼ੀ ਕੰਪਨੀ ਗੋਏਅਰ ਦੇ ਸਸਤੇ ਆਫਰ ਜ਼ਰੀਏ ਘੱਟ ਕਿਰਾਏ 'ਤੇ ਹਵਾਈ ਸਫਰ ਕਰ ਸਕਦੇ ਹੋ। ਗੋਏਅਰ ਨੇ 3 ਦਿਨ ਲਈ ਆਫਰ ਸ਼ੁਰੂ ਕੀਤਾ ਹੈ, ਜਿਸ ਤਹਿਤ 12-15 ਦਸੰਬਰ ਵਿਚਕਾਰ ਟਿਕਟ ਬੁੱਕ ਕਰਾਉਣ 'ਤੇ ਬਹੁਤ ਘੱਟ ਕਿਰਾਏ 'ਚ ਹਵਾਈ ਟਿਕਟ ਬੁੱਕ ਕਰਾਈ ਜਾ ਸਕਦੀ ਹੈ। ਇਸ ਆਫਰ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਸਾਰੇ ਟੈਕਸ ਅਤੇ ਕਿਰਾਇਆ ਸ਼ਾਮਲ ਹੈ। ਯਾਨੀ ਯਾਤਰੀ ਨੂੰ ਦੱਸੇ ਗਏ ਕਿਰਾਏ ਤੋਂ ਜ਼ਿਆਦਾ ਪੈਸੇ ਨਹੀਂ ਚੁਕਾਉਣੇ ਪੈਣਗੇ।

ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 12-15 ਦਸੰਬਰ ਵਿਚਕਾਰ ਕੁਝ ਚੋਣਵੇਂ ਹਵਾਈ ਮਾਰਗਾਂ 'ਤੇ ਇਹ ਆਫਰ ਦਿੱਤਾ ਜਾ ਰਿਹਾ ਹੈ। ਇਸ ਆਫਰ ਤਹਿਤ ਅਹਿਮਦਾਬਾਦ ਤੋਂ ਮੁੰਬਈ ਦਾ ਕਿਰਾਇਆ ਸਿਰਫ 1218 ਰੁਪਏ ਹੈ ਅਤੇ ਟਿਕਟ ਜੇਕਰ ਮੋਬਾਇਲ ਐਪ ਜ਼ਰੀਏ ਬੁੱਕ ਕੀਤੀ ਜਾਂਦੀ ਹੈ ਤਾਂ 10 ਫੀਸਦੀ ਹੋਰ ਛੋਟ ਦਿੱਤੀ ਜਾਵੇਗੀ, ਯਾਨੀ ਇਹ ਕਿਰਾਇਆ 1096 ਰੁਪਏ ਹੋ ਜਾਵੇਗਾ।

ਇਸੇ ਤਰ੍ਹਾਂ ਦਿੱਲੀ ਤੋਂ ਸ਼੍ਰੀਨਗਰ ਦੀ ਟਿਕਟ 1970 ਰੁਪਏ, ਦਿੱਲੀ ਤੋਂ ਪਟਨਾ 2238 ਰੁਪਏ, ਦਿੱਲੀ ਤੋਂ ਮੁੰਬਈ ਦੀ ਟਿਕਟ 2,114 ਰੁਪਏ, ਦਿੱਲੀ ਤੋਂ ਕੋਲਕਾਤਾ 2,274 ਰੁਪਏ, ਦਿੱਲੀ ਤੋਂ ਬੇਂਗਲੁਰੂ ਦੀ ਟਿਕਟ 2,525 ਰੁਪਏ ਅਤੇ ਹੈਦਰਾਬਾਦ ਤੋਂ ਬੇਂਗਲੁਰੂ ਦੀ ਟਿਕਟ 1417 ਰੁਪਏ ਦੀ ਹੈ। ਕੁੱਲ ਮਿਲਾ ਕੇ 21 ਹਵਾਈ ਮਾਰਗਾਂ 'ਤੇ ਇਹ ਆਫਰ ਲਾਗੂ ਹੈ। ਸਾਰੇ ਮਾਰਗਾਂ ਲਈ ਟਿਕਟ ਦੀ ਬੁਕਿੰਗ ਜੇਕਰ ਗੋਏਅਰ ਦੀ ਮੋਬਾਇਲ ਐਪ ਜ਼ਰੀਏ ਕੀਤੀ ਜਾਂਦੀ ਹੈ ਤਾਂ 10 ਫੀਸਦੀ ਹੋਰ ਛੋਟ ਵੀ ਦਿੱਤੀ ਜਾਵੇਗੀ। ਆਫਰ ਤਹਿਤ 15 ਦਸੰਬਰ ਤਕ ਟਿਕਟ ਬੁੱਕ ਕੀਤੀ ਜਾ ਸਕਦੀ ਹੈ ਅਤੇ ਯਾਤਰਾ 10 ਜਨਵਰੀ ਤੋਂ 31 ਮਾਰਚ 2018 ਵਿਚਕਾਰ ਕੀਤੀ ਜਾ ਸਕੇਗੀ। ਯਾਨੀ ਵਿਸਾਖੀ, ਸਗਰਾਂਦ ਅਤੇ ਹੋਲੀ ਦੇ ਮੌਕੇ ਤੁਸੀਂ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ। ਹਾਲਾਂਕਿ ਗੋਏਅਰ ਨੇ ਇਸ ਆਫਰ 'ਚ ਕੁਝ ਨਿਯਮ ਅਤੇ ਸ਼ਰਤਾਂ ਵੀ ਰੱਖੀਆਂ ਹੋਈਆਂ ਹਨ। ਹਰ ਉਡਾਣ 'ਚ ਕੁਝ ਸੀਟਾਂ 'ਤੇ ਹੀ ਇਹ ਆਫਰ ਲਾਗੂ ਹੈ। 


Related News