ਸਿੱਕਾ ਦੇ ਅਸਤੀਫੇ ਨੇ ਵਿਗਾੜਿਆ ਬਾਜ਼ਾਰ ਦਾ ਮੂਡ, ਸੈਂਸੈਕਸ 271 ਅੰਕ ਡਿੱਗ ਕੇ ਬੰਦ

08/18/2017 4:13:19 PM

ਨਵੀਂ ਦਿੱਲੀ—ਇੰਫੋਸਿਸ ਦੇ ਸੀ. ਈ. ਓ. ਅਤੇ ਐੱਮ. ਡੀ. ਵਿਸ਼ਾਲ ਸਿੱਕਾ ਦੇ ਅਸਤੀਫੇ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ 'ਚ ਤੇਜ਼ ਗਿਰਾਵਟ ਦੇਖੀ ਗਈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 270.78 ਅੰਕ ਭਾਵ 0.85 ਫੀਸਦੀ ਡਿੱਗ ਕੇ 31,525.68 ਅਤੇ ਨਿਫਟੀ 66.75 ਅੰਕ ਭਾਵ 0.67 ਫੀਸਦੀ ਡਿੱਗ ਕੇ 9,837.40 'ਤੇ ਬੰਦ ਹੋਇਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਨਜ਼ਰ ਆਈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.15 ਫੀਸਦੀ ਡਿੱਗ ਕੇ 15208.5 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 15085 ਤੱਕ ਫਿਸਲਿਆ ਸੀ। ਨਿਫਟੀ ਦਾ ਮਿਡਕੈਪ 100 ਇੰਡੈਕਸ 0.5 ਫੀਸਦੀ ਕਮਜ਼ੋਰ ਹੋ ਕੇ 18044.5 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਨਿਫਟੀ ਦਾ ਮਿਡਕੈਪ 100 ਇੰਡੈਕਸ 17877.4 ਤੱਕ ਡਿੱਗਿਆ ਸੀ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.5 ਫੀਸਦੀ ਫਿਸਲ ਕੇ 15620 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 15500 ਤੱਕ ਫਿਸਲਿਆ ਸੀ। 

PunjabKesari
ਆਈ. ਟੀ. ਇੰਡੈਕਸ 'ਚ ਸਭ ਤੋਂ ਜ਼ਿਆਦਾ ਕਮਜ਼ੋਰੀ
ਅੱਜ ਆਈ. ਟੀ., ਫਾਰਮਾ, ਬੈਂਕਿੰਗ, ਮੈਟਲ, ਰਿਐਲਟੀ ਅਤੇ ਪਾਵਰ ਸ਼ੇਅਰਾਂ ਦਾ ਕੁਟਾਪਾ ਹੋਇਆ ਹੈ। ਨਿਫਟੀ ਦੇ ਆਈ. ਟੀ. ਇੰਡੈਕਸ 'ਚ 2.1 ਫੀਸਦੀ, ਫਾਰਮਾ ਇੰਡੈਕਸ 'ਚ 1.8 ਫੀਸਦੀ ਅਤੇ ਮੈਟਲ ਇੰਡੈਕਸ 'ਚ 0.75 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੈਂਕ ਨਿਫਟੀ 0.7 ਫੀਸਦੀ ਤੱਕ ਕਮਜ਼ੋਰ ਹੋ ਕੇ 24,075 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਦੇ ਪੀ. ਐੱਸ. ਯੂ. ਬੈਂਕ ਇੰਡੈਕਸ 'ਚ ਕਰੀਬ 1 ਫੀਸਦੀ ਦੀ ਕਮਜ਼ੋਰੀ ਆਈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ ਕਰੀਬ 1 ਫੀਸਦੀ ਅਤੇ ਪਾਵਰ ਇੰਡੈਕਸ 'ਚ 0.4 ਫੀਸਦੀ ਦੀ ਕਮਜ਼ੋਰੀ ਆਈ।


Related News