ਰੇਰਾ ਬਿਲਡਰਾਂ ''ਤੇ ਸਖਤੀ ਕਰਨ ''ਚ ਅਜੇ ਨਾਕਾਮ

Saturday, May 20, 2017 1:57 AM
ਰੇਰਾ ਬਿਲਡਰਾਂ ''ਤੇ ਸਖਤੀ ਕਰਨ ''ਚ ਅਜੇ ਨਾਕਾਮ

ਨਵੀਂ ਦਿੱਲੀ — ਮਕਾਨਾਂ ਦੇ ਖਰੀਦਦਾਰ ਰੀਅਲ ਅਸਟੇਟ (ਰੈਗੂਲੇਸ਼ਨ ਐਂਡ ਡਿਵੈੱਲਪਮੈਂਟ) ਐਕਟ (ਰੇਰਾ), 2016 ਦੇ ਲਾਗੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸ ਸਾਲ ਇਹ 1 ਮਈ ਤੋਂ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ। ਖਪਤਕਾਰਾਂ ਨੂੰ ਉਮੀਦ ਸੀ ਕਿ ਰੇਰਾ ਬਿਲਡਰਾਂ ਵੱਲੋਂ ਫਲੈਟ ਸੌਂਪਣ ''ਚ ਹੋਣ ਵਾਲੀ ਦੇਰੀ ''ਤੇ ਲਗਾਮ ਲਾਵੇਗਾ। ਨਾਲ ਹੀ ਉਨ੍ਹਾਂ ਦੇ ਨੁਕਸਾਨ ਦੀ ਵੀ ਪੂਰਤੀ ਹੋਵੇਗੀ ਪਰ 6 ਅਜਿਹੇ ਕਾਰਨ ਹਨ, ਜਿਨ੍ਹਾਂ ਕਰ ਕੇ ਫਿਲਹਾਲ ਖਪਤਕਾਰਾਂ ਨੂੰ ਇਸ ਤੋਂ ਨਿਰਾਸ਼ਾ ਹੱਥ ਲੱਗੀ ਹੈ। ਕੇਂਦਰ ਸਰਕਾਰ ਰੇਰਾ ਨੂੰ ਲੈ ਕੇ ਗੰਭੀਰ ਹੈ ਪਰ ਸੂਬਿਆਂ ਵੱਲੋਂ ਰੈਗੂਲੇਟਰੀ ਦੇ ਗਠਨ ''ਚ ਦੇਰੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ।
ਨਿਯਮਾਂ ਦੇ ਨੋਟੀਫਿਕੇਸ਼ਨ ''ਚ ਦੇਰੀ
1. ਰੇਰਾ ਨਾਲ ਜੁੜੇ 59 ਕਾਨੂੰਨ ਪਿਛਲੇ ਸਾਲ ਅਪ੍ਰੈਲ ''ਚ ਨੋਟੀਫਾਈ ਹੋ ਗਏ ਸਨ ਅਤੇ 1 ਅਪ੍ਰੈਲ 2016 ਤੋਂ ਇਹ ਅੰਸ਼ਿਕ ਤੌਰ ''ਤੇ ਲਾਗੂ ਹੋ ਗਿਆ ਸੀ। ਇਸ ਦੇ ਤਹਿਤ 6 ਸਾਲਾਂ ਦੇ ਅੰਦਰ ਸਾਰੇ ਸੂਬਿਆਂ ਨੂੰ ਇਸ ਨੂੰ ਨੋਟੀਫਾਈ ਕਰਨਾ ਸੀ ਪਰ 30 ਅਪ੍ਰੈਲ ਤੱਕ ਕੁੱਝ ਸੂਬਿਆਂ ਨੇ ਹੀ ਇਸ ਨੂੰ ਨੋਟੀਫਾਈ ਕੀਤਾ।
ਸੂਬਿਆਂ ''ਚ ਰੈਗੂਲੇਟਰ ਨਹੀਂ ਬਣੇ
2. ਰੇਰਾ ਦੇ ਤਹਿਤ ਸੂਬਿਆਂ ''ਚ 30 ਅਪ੍ਰੈਲ 2017 ਤੱਕ ਰੈਗੂਲੇਟਰ ਬਣਾਉਣਾ ਜ਼ਰੂਰੀ ਸੀ ਪਰ ਹੁਣ ਤੱਕ ਕਿਸੇ ਵੀ ਸੂਬੇ ''ਚ ਰੈਗੂਲੇਟਰ ਦਾ ਗਠਨ ਨਹੀਂ ਹੋਇਆ ਹੈ। ਸੂਬਿਆਂ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਅਧਿਕਾਰੀ ਨੂੰ ਮੱਧਵਰਤੀ ਤੌਰ ''ਤੇ ਰੈਗੂਲੇਟਰ ਦੀ ਜ਼ਿੰਮੇਵਾਰੀ ਦੇ ਸਕਣ।
ਅਪੀਲੇਟ ਟ੍ਰਿਬਿਊਨਲ ਨਹੀਂ
3. ਰੇਰਾ ਕਾਨੂੰਨ ਦੇ ਤਹਿਤ ਇਕ ਅਪੀਲੇਟ ਟ੍ਰਿਬਿਊਨਲ ਦਾ ਗਠਨ ਵੀ ਲਾਜ਼ਮੀ ਹੈ। 30 ਅਪ੍ਰੈਲ 2017 ਇਸ ਦੇ ਲਈ ਅੰਤਿਮ ਸਮਾਂ ਹੱਦ ਸੀ। ਅਪੀਲੇਟ ਟ੍ਰਿਬਿਊਨਲ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਖਰੀਦਦਾਰ ਰੇਰਾ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਹ ਟ੍ਰਿਬਿਊਨਲ ''ਚ ਜਾ ਸਕਦੇ ਹਨ
ਰਜਿਸਟ੍ਰੇਸ਼ਨ ''ਚ ਅਸਪੱਸ਼ਟਤਾ
4. ਕਾਨੂੰਨ ਦੇ ਤਹਿਤ ਸਾਰੇ ਬਿਲਡਰਾਂ ਨੂੰ ਨਿਰਮਾਣ ਅਧੀਨ ਪ੍ਰਾਜੈਕਟ ਦਾ ਰੇਰਾ ਦੇ ਤਹਿਤ 31 ਜੁਲਾਈ ਤੱਕ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਪਰ ਕਈ ਸੂਬਿਆਂ ਨੇ ਇਸ ਨਿਯਮ ਨੂੰ ਹੀ ਖਤਮ ਕਰ ਦਿੱਤਾ ਹੈ। ਕੁੱਝ ਹੋਰ ਸੂਬਿਆਂ ਨੇ ਨਿਯਮ ਆਸਾਨ ਕਰ ਦਿੱਤੇ ਹਨ।
ਰੀਅਲ ਅਸਟੇਟ ਏਜੰਟ ਰਜਿਸਟ੍ਰੇਸ਼ਨ
5. ਰੀਅਲ ਅਸਟੇਟ ਏਜੰਟ ਨੂੰ ਵੀ ਰੇਰਾ ਦੇ ਤਹਿਤ 31 ਜੁਲਾਈ ਤੱਕ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੈ। ਇਸ ''ਚ ਜ਼ਮੀਨ, ਮਕਾਨ ਜਾਂ ਦੂਜੀ ਤਰ੍ਹਾਂ ਦੀ ਅਚੱਲ ਜਾਇਦਾਦ ਦੀ ਖਰੀਦ-ਵਿਕਰੀ ਕਰਨ ਵਾਲੇ ਵਿਅਕਤੀ ਜਾਂ ਸੰਸਥਾਵਾਂ ਵੀ ਸ਼ਾਮਲ ਹਨ ।
ਵੈੱਬਸਾਈਟ ਤਿਆਰ ਨਹੀਂ

6. ਰੇਰਾ ਦੇ ਲਾਗੂ ਹੋਣ ਤੋਂ ਇਕ ਸਾਲ ਦੇ ਅੰਦਰ ਵੈੱਬਸਾਈਟ ਬਣ ਜਾਣੀ ਚਾਹੀਦੀ ਸੀ। ਇਸ ਨਾਲ ਖਰੀਦਦਾਰਾਂ ਨੂੰ ਘਰ ਬੈਠੇ ਸਾਰੇ ਜਾਣਕਾਰੀ ਮਿਲ ਜਾਂਦੀ। ਖਰੀਦਦਾਰ ਨੂੰ ਪ੍ਰਾਜੈਕਟ ਮਨਜ਼ੂਰੀ, ਬਿਲਡਰ ਅਤੇ ਰੀਅਲ ਅਸਟੇਟ ਏਜੰਟ ਦੇ ਬਾਰੇ ''ਚ ਸਹੀ ਜਾਣਕਾਰੀ ਮਿਲੇਗੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!