EU ਨੇ ਗੂਗਲ 'ਤੇ ਲਗਾਇਆ 2.4 ਬਿਲੀਅਨ ਯੂਰੋ ਦਾ ਜ਼ੁਰਮਾਨਾ

06/27/2017 4:18:10 PM


ਨਵੀਂ ਦਿੱਲੀ—ਯੂਰਪੀਅਨ ਯੂਨੀਅਨ (ਈ.ਯੂ.) ਦੇ ਐਂਟੀ ਟਰੱਸਟ ਨੇ ਅੱਜ ਗੂਗਲ 'ਤੇ 2.42 ਅਰਬ ਯੂਰੋ (ਲਗਭਗ 17 ਹਜ਼ਾਰ ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਈ. ਯੂ. ਦਾ ਦੋਸ਼ ਹੈ ਕਿ ਇੰਟਰਨੈੱਟ ਸਰਚ ਇੰਜਨ ਗੂਗਲ ਨੇ ਗੈਰ ਕਾਨੂੰਨੀ ਰੂਪ ਨਾਲ ਆਪਣੀ ਸ਼ਾਪਿੰਗ ਸਰਵਿਸ ਨੂੰ ਬੜ੍ਹਾਵਾ ਦਿੱਤਾ ਹੈ। ਈ.ਯੂ. ਮੁਤਾਬਕ ਦੁਨੀਆ ਦਾ ਸਭ ਤੋਂ ਮਸ਼ਹੂਰ ਇੰਟਰਨੈੱਸ ਸਰਚ ਇੰਜਨ ਨੂੰ ਇਸ ਐਂਟੀ ਕੰਪੀਟਿਟਿਵ ਪ੍ਰੈਕਟਿਸ ਨੂੰ ਰੋਕਣ ਦੇ ਲਈ 90 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਜਾਂ ਤਾਂ ਇਸ 'ਤੇ ਰੋਕ ਲਗਾਉਣ ਜਾਂ ਉਸ ਨੂੰ ਆਪਣੀ ਐਵਰੇਜ਼ ਡੇਲੀ ਟਰਨਓਵਰ ਦੇ 5 ਫੀਸਦੀ ਦੇ ਬਰਾਬਰ ਪਨੈਲਟੀ ਦਾ ਸਾਹਮਣਾ ਕਰਨਾ ਪਏਗਾ। 
ਇਸ ਮਾਮਲੇ 'ਚ ਅਮਰੀਕਾ ਦੀ ਕੰਜ਼ਿਊਮਰ ਰਵਿਊ ਵੈੱਬਸਾਈਟ ਯੇਲਪ, ਟ੍ਰਿਪ ਐਡਵਾਈਜ਼ਰ, ਯੂਕੇ ਦੀ ਪ੍ਰਾਈਸ ਕੰਪੈਰੀਜ਼ਨ ਸਾਈਟ ਫਾਊਂਡੇਮ, ਨਿਊਜ਼ ਕਾਰਪ ਅਤੇ ਲਾਈਇੰਗ ਗਰੁੱਪ ਫੇਅਰ ਸਰਚ ਵਰਗੀ ਗੂਗਲ ਦੀ ਰਾਈਵਲ ਕੰਪਨੀਆਂ ਦੀ ਸ਼ਿਕਾਇਤ 'ਤੇ ਸੱਤ ਸਾਲ ਤੱਕ ਚੱਲੀ ਜਾਂਚ ਤੋਂ ਬਾਅਦ ਅੱਜ ਇਹ ਕਾਰਵਾਈ ਕਰਦੇ ਹੋਏ ਜ਼ੁਰਮਾਨਾ ਦੇਣ ਦਾ ਫੈਸਲਾ ਸੁਣਾਇਆ ਹੈ। ਕਿਸੇ ਇਕ ਕੰਪਨੀ ਵਲੋਂ ਜ਼ੁਰਮਾਨਾ ਲਗਾਉਣ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਇਸ ਤੋਂ ਪਹਿਲਾਂ 2009 'ਚ ਅਮਰੀਕਾ ਦਾ ਚਿਪਮੇਕਰ 1.06 ਅਰਬ ਯੂਰੋ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਇਸ ਮਾਮਲੇ 'ਚ ਗੂਗਲ ਵਲੋਂ ਅਜੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ।


Related News