ਐਵਰੇਜ ਰੀਡਿੰਗ ''ਤੇ ਦਿੱਤਾ ਬਿੱਲ, ਬਿਜਲੀ ਕੰਪਨੀ ਨੂੰ ਦੇਣਾ ਪਵੇਗਾ ਜੁਰਮਾਨਾ

06/27/2017 7:48:01 AM

ਖੰਡਵਾ— ਐਵਰੇਜ ਰੀਡਿੰਗ ਲੈ ਕੇ ਬਿੱਲ ਦੇ ਕੇ ਖਪਤਕਾਰ ਦੀ ਸੇਵਾ 'ਚ ਕਮੀ ਕਰਨ 'ਤੇ ਖਪਤਕਾਰ ਫੋਰਮ ਨੇ ਬਿਜਲੀ ਕੰਪਨੀ 'ਤੇ ਜੁਰਮਾਨਾ ਲਗਾਇਆ ਹੈ। ਫੋਰਮ ਨੇ ਬਿਜਲੀ ਕੰਪਨੀ ਨੂੰ ਖਪਤਕਾਰ ਨੂੰ 3000 ਰੁਪਏ ਦੇਣ ਲਈ ਕਿਹਾ ਹੈ। 
ਇਹ ਹੈ ਮਾਮਲਾ
ਸ਼ਿਕਾਇਤਕਰਤਾ ਗੰਗੋਤਰੀ ਪਤਨੀ ਰਾਮਵੀਰ ਸਿੰਘ ਤੋਮਰ ਨਿਵਾਸੀ ਸ਼ਿਵਪੁਰਮ ਕਾਲੋਨੀ ਨੇ ਮ. ਪ੍ਰ. ਪੱਛਮੀ ਖੇਤਰ ਬਿਜਲੀ ਵੰਡ ਕੰਪਨੀ ਆਨੰਦ ਨਗਰ ਦੇ ਖਿਲਾਫ ਸ਼ਿਕਾਇਤ ਪੇਸ਼ ਕੀਤੀ ਸੀ। ਸ਼ਿਕਾਇਤਕਰਤਾ ਨੇ ਕੰਪਨੀ ਵੱਲੋਂ ਐਵਰੇਜ ਰੀਡਿੰਗ ਦਾ ਬਿੱਲ ਦੇਣ ਅਤੇ ਖਪਤ ਤੋਂ ਜ਼ਿਆਦਾ ਬਿੱਲ ਆਉਣ 'ਤੇ ਕੰਪਨੀ ਦਫ਼ਤਰ 'ਚ ਸ਼ਿਕਾਇਤ ਕੀਤੀ, ਨਾਲ ਹੀ ਮੀਟਰ ਬਦਲਣ ਲਈ ਵੀ ਅਪਲਾਈ ਕੀਤਾ। 
18 ਫਰਵਰੀ, 2016 ਨੂੰ ਰਾਸ਼ੀ ਜਮ੍ਹਾ ਕਰ ਕੇ ਨਵਾਂ ਕੁਨੈਕਸ਼ਨ ਲਿਆ ਪਰ ਕੰਪਿਊਟਰ 'ਚ ਜਾਣਕਾਰੀ ਅਪਲੋਡ ਨਾ ਹੋਣ ਕਾਰਨ ਮਾਰਚ ਤੱਕ ਦੇ ਬਿੱਲ ਜਾਰੀ ਨਹੀਂ ਕੀਤੇ। ਨਵੰਬਰ ਅਤੇ ਦਸੰਬਰ 2016 'ਚ ਐਵਰੇਜ ਯੂਨਿਟ ਖਪਤ ਦੇ ਬਿੱਲ ਜਾਰੀ ਕੀਤੇ। ਕੰਪਨੀ ਨੇ ਐਵਰੇਜ ਰੀਡਿੰਗ 5508 ਯੂਨਿਟ ਖਪਤ ਦਾ ਬਿੱਲ ਦਿੱਤਾ ਜਦੋਂ ਕਿ ਇੰਨੀ ਖਪਤ ਨਹੀਂ ਸੀ। ਕੰਪਨੀ ਤੋਂ ਪ੍ਰੇਸ਼ਾਨ ਹੋ ਕੇ ਖਪਤਕਾਰ ਨੇ ਫੋਰਮ 'ਚ ਮੁਕਦਮਾ ਲਗਾਇਆ।
ਇਹ ਕਿਹਾ ਫੋਰਮ ਨੇ
ਮੁਕਦਮੇ 'ਤੇ ਸੁਣਵਾਈ ਕਰਦਿਆਂ ਫੋਰਮ ਪ੍ਰਧਾਨ ਇੰਦਰਾ ਸਿੰਘ ਨੇ ਮੀਟਰ ਰੀਡਿੰਗ ਲੈ ਕੇ ਅਸਲੀ ਖਪਤ 'ਤੇ ਬਿੱਲ ਦੇਣ ਅਤੇ ਸ਼ਿਕਾਇਤਕਰਤਾ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਰੂਪ 'ਚ 2000 ਅਤੇ ਅਦਾਲਤੀ ਖ਼ਰਚੇ ਦੇ 1000 ਰੁਪਏ ਭੁਗਤਾਨ ਕਰਨ ਦੇ ਹੁਕਮ ਬਿਜਲੀ ਕੰਪਨੀ ਨੂੰ ਦਿੱਤੇ ਹਨ।


Related News