22 ਸਤੰਬਰ ਨੂੰ ਲਾਂਚ ਹੋਵੇਗੀ Ducati ਦੀ ਨਵੀਂ ਬਾਈਕ Supersport, ਜਾਣੋ ਕੀਮਤ ਅਤੇ ਖੂਬੀਆਂ

09/21/2017 7:18:52 PM

ਜਲੰਧਰ- ਡੁਕਾਟੀ ਕੱਲ ਭਾਰਤ 'ਚ ਆਪਣੀ ਬਿਲਕੁਲ ਨਵੀਂ ਬਾਈਕ ਡੁਕਾਟੀ ਸੁਪਰਸਪੋਰਟ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਬਾਈਕ ਦੇ ਦੋ ਵੇਰੀਐਂਟਸ-ਸਟੈਂਡਰਡ ਅਤੇ ਐੱਸ ਵੇਰੀਐਂਟ ਲਾਂਚ ਕਰੇਗੀ। ਇਸ ਬਾਈਕ ਦੇ ਐੱਸ ਵੇਰੀਐਂਟ 'ਚ ਓਹਲਿੰਸ ਸਸਪੇਂਸ਼ਨ ਦੇ ਨਾਲ ਬਾਈ-ਡਾਇਰੈਕਸ਼ਨਲ ਕਵਿੱਕ ਸ਼ਿਫਟਰ ਦਿੱਤਾ ਗਿਆ ਹੈ ਜੋ ਇਸ ਦਾ ਟਾਪ ਮਾਡਲ ਹੈ। ਸਟੈਡਰਡ ਵੇਰੀਐਂਟ 'ਚ ਸ਼ਾਕ ਮੋਨੋਸ਼ਾਕ ਅਤੇ ਮਾਰਜ਼ਾਸ਼ੀ ਅਪਸਾਇਡ ਡਾਊਨ ਫਰੰਟ ਫੋਰਕ ਲਗਾ ਹੋਇਆ ਹੈ। ਡੁਕਾਟੀ ਸੁਪਰਸਪੋਰਟ ਕੰਪਨੀ ਦੀ 959 ਪੇਨਿਗੇਲ ਦੇ ਹੇਠਾਂ ਵਾਲੀ ਜਗ੍ਹਾ ਲਵੇਂਗੀ। ਕੰਪਨੀ ਨੇ ਇਸ ਬਾਈਕ ਨੂੰ ਪੇਨਿਗੇਲ ਤੋਂ ਪ੍ਰਭਾਵਿਤ ਹੋ ਕੇ ਬਣਾਇਆ ਹੈ ਅਤੇ ਇਸ ਦਾ ਡਿਜ਼ਾਇਨ ਵੀ ਇਸ ਬਾਈਕ ਤੋਂ ਲਿਆ ਗਿਆ ਹੈ। ਪਰ ਇਸ ਬਾਇਕ ਨੂੰ ਰੋਜ਼ਾਨਾ ਇਸਤੇਮਾਲ ਲਈ ਬੇਹੱਦ ਆਸਾਨ ਬਣਾਇਆ ਗਿਆ ਹੈ।

ਡੁਕਾਟੀ ਨੇ ਸੁਪਰਸਪੋਰਟ ਬਾਈਕ ਦੇ ਦੋਨੋਂ ਵੇਰੀਐਂਟਸ 'ਚ 937 ਸੀ. ਸੀ. ਦਾ ਟੈਸਟਾਟਰੈਟਾ 11-ਡਿਗਰੀ ਐੱਲ-ਟਵਿੱਨ ਇੰਜਣ ਦਿੱਤਾ ਹੈ। ਇਸ ਬਾਈਕ ਦੇ ਹਰ ਸਿਲੰਡਰ 'ਚ 4 ਵਾਲਵ ਲੱਗੇ ਹਨ ਅਤੇ ਬਾਈਕ 9,000 ਆਰ. ਪੀ. ਐੱਮ 'ਤੇ 110 ਬੀ. ਐੱਚ. ਪੀ. ਪਾਵਰ ਅਤੇ 6,500 ਆਰ. ਪੀ. ਐੱਮ 'ਤੇ 93 ਐੱਨ. ਐੱਮ ਟਾਰਕ ਜਨਰੇਟ ਕਰਦਾ ਹੈ। ਇਸ ਤੇਜ਼ ਰਫਤਾਰ ਬਾਈਕ 'ਚ ਬਦਲੇ ਹੋਏ ਕਰੈਂਕਕੇਸ ਅਤੇ ਸਿਲੰਡਰ ਹੈੱਡ ਲਗਾਏ ਗਏ ਹਨ। ਸਿਟੀ 'ਚ ਅਸਾਨੀ ਨਾਲ ਇਸਤੇਮਾਲ ਕੀਤੇ ਜਾਣ ਲਈ ਅਤੇ ਜ਼ਿਆਦਾ ਪਾਵਰ ਲਈ ਇਨ੍ਹਾਂ ਨੂੰ ਰੀ-ਟਿਊਨ ਕੀਤਾ ਗਿਆ ਹੈ।PunjabKesari

ਕੰਪਨੀ ਨੇ ਬਾਈਕ 'ਚ ਰਾਈਡ-ਬਾਏ-ਵਾਇਰ ਦੇ ਨਾਲ ਤਿੰਨ ਡਰਾਈਵਿੰਗ ਮੋਡਸ-ਸਪੋਰਟ, ਟੂਰਿੰਗ ਅਤੇ ਅਰਬਨ ਦਿੱਤੇ ਹਨ। ਇਸ ਦੇ ਨਾਲ ਹੀ ਬਾਈਕ 'ਚ 3-ਲੇਵਲ ਬਾਸ਼ ਏ. ਬੀ. ਐੱਸ ਅਤੇ 8-ਲੈਵਲ ਡੁਕਾਟੀ ਟਰੈਕਸ਼ਨ ਕੰਟਰੋਲ ਵੀ ਦਿੱਤਾ ਗਿਆ ਹੈ। ਪੇਨਿਗੇਲ ਤੋਂ ਵੱਖ ਡੁਕਾਟੀ ਸੁਪਰਸਪੋਰਟ 'ਚ ਸਟੀਲ ਟਰੈਲਿਸ ਫਰੇਮ ਦੇ ਨਾਲ ਕਈ ਅਤੇ ਬਦਲਾਵ ਕੀਤੇ ਗਏ ਹਨ। ਕੰਪਨੀ ਦੇ ਸਟੈਂਡਰਡ ਵੇਰੀਐਂਟ ਦੀ ਦਿੱਲੀ 'ਚ ਅਨੁਮਾਨਿਤ ਐਕਸ-ਸ਼ੋਰੂਮ ਕੀਮਤ 11 ਲੱਖ ਰੁਪਏ ਹੈ, ਉਥੇ ਹੀ ਸੁਪਰਸਪੋਰਟ ਐੱਸ ਵੇਰੀਐਂਟ ਦੀ ਐਕਸਪੈਕਟਡ ਐਕਸਸ਼ੋਰੂਮ ਕੀਮਤ 12.5 ਲੱਖ ਰੁਪਏ ਹਨ।


Related News