ਨਵੇਂ ਸਿਖਰ ''ਤੇ ਡਾਓ ਜੋਂਸ, ਐੱਸ ਐਂਡ ਪੀ 500

12/12/2017 9:03:56 AM

ਨਵੀਂ ਦਿੱਲੀ—ਵਿਆਜ ਦਰਾਂ 'ਤੇ ਫੈਡਰਲ ਰਿਜ਼ਰਵ ਦੀ ਮੁੱਖ ਮੀਟਿੰਗ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਡਾਓ ਜੋਂਸ ਅਤੇ ਐੱਸ ਐਂਡ ਪੀ 500 ਇੰਡੈਕਸ ਨਵੇਂ ਸਿਖਰ 'ਤੇ ਪਹੁੰਚਣ 'ਚ ਕਾਮਯਾਬ ਹੋਏ ਹਨ। ਐਨਰਜੀ ਸ਼ੇਅਰਾਂ 'ਚ ਤੇਜ਼ੀ ਨਾਲ ਅਮਰੀਕੀ ਬਾਜ਼ਾਰ ਨੂੰ ਸਹਾਰਾ ਮਿਲਿਆ ਹੈ, ਜਦਕਿ ਟੇਕ ਸ਼ੇਅਰਾਂ 'ਚ ਖਰੀਦਦਾਰੀ ਨਾਲ ਨੈਸਡੈਕ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਹਫਤੇ ਤੋਂ ਪਹਿਲੇ ਕਾਰੋਬਾਰੀ ਦਿਨ ਡਾਓ ਜੋਂਸ 57 ਅੰਕ ਭਾਵ 0.25 ਫੀਸਦੀ ਦੀ ਤੇਜ਼ੀ ਨਾਲ 24,386 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 35 ਅੰਕ ਭਾਵ 0.5 ਫੀਸਦੀ ਦੀ ਮਜ਼ਬੂਤੀ ਨਾਲ 6,875 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਐੱਸ ਐਂਡ ਪੀ 500 ਇੰਡੈਕਸ 8.5 ਅੰਕ ਭਾਵ 0.3 ਫੀਸਦੀ ਵਧ 2,660 ਦੇ ਪੱਧਰ 'ਤੇ ਬੰਦ ਹੋਇਆ ਹੈ।


Related News