ਲੋਕਾਂ ''ਚ ਘੱਟ ਹੋਇਆ Oppo ਤੇ Vivo ਦਾ ਕ੍ਰੇਜ਼, ਜਾਣੋ ਕਿਉਂ?

08/18/2017 12:28:05 PM

ਜਲੰਧਰ- ਭਾਰਤੀ ਸਮਾਰਟਫੋਨ ਬਾਜ਼ਾਰ 'ਚ ਚੀਨੀ ਹੈਂਡਸੈੱਟਸ ਦੀ ਚਮਕ ਫਿੱਕੀ ਪੈ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਚੀਨੀ ਸਮਾਰਟਫੋਨਸ ਕਾਫੀ ਲੋਕਪ੍ਰਿਅ ਰਹੇ ਹਨ, ਫਿਰ ਚਾਹੇ ਉਹ ਆਨਲਾਈਨ ਹੋਵੇ ਜਾਂ ਆਫਲਾਈਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਵੀਵੋ ਅਤੇ ਓਪੋ ਦੀ ਬਾਜ਼ਾਰ 'ਚ 22 ਫੀਸਦੀ ਦੀ ਹਿੱਸੇਦਾਰੀ ਹੈ ਪਰ ਜੁਲਾਈ 'ਚ ਪਹਿਲੀ ਵਾਰ ਵੀਵੋ ਅਤੇ ਓਪੋ ਦੀ ਵਿਕਰੀ ਘਟੀ ਹੈ। ਜਾਣਕਾਰੀ ਮੁਤਾਬਕ ਓਪੋ ਅਤੇ ਵੀਵੋ ਦੀ ਵਿਕਰੀ 'ਚ 30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਭਾਰਤੀ ਸਮਾਰਟਫੋਨ ਬਾਜ਼ਾਰ 'ਚ 8 ਫੀਸਦੀ ਦਾ ਵਾਧਾ ਹੋਇਆ ਹੈ। 

ਕੀ ਹੈ ਵਿਕਰੀ 'ਚ ਕਮੀ ਦਾ ਕਾਰਨ?
ਰਿਪੋਰਟ ਮੁਤਾਬਕ ਇਨ੍ਹਾਂ ਦੋਵਾਂ ਕੰਪਨੀਆਂ ਦੀ ਘਟਦੀ ਵਿਕਰੀ ਦਾ ਕਾਰਨ ਸ਼ਿਓਮੀ ਦਾ ਆਫਲਾਈਨ ਮਾਰਕੀਟ 'ਚ ਦਸਕਤ ਦੇਣਾ ਹੈ। ਹਾਲ ਹੀ 'ਚ ਕੰਪਨੀ ਨੇ ਐਲਾਨ ਕੀਤਾ ਸੀ ਕਿ 6 ਮਹੀਨਿਆਂ 'ਚ ਰੈੱਡਮੀ ਨੋਟ 4 ਦੇ 50 ਲੱਖ ਯੂਨਿਟਸ ਵਿਕ ਗਏ ਹਨ। ਇਸ ਤੋਂ ਪਹਿਲਾਂ ਆਫਲਾਈਨ ਮਾਰਕੀਟ 'ਚ ਓਪੋ, ਵੀਵੋ ਅਤੇ ਲਿਨੋਵੋ ਸ਼ਾਮਲ ਸਨ। 

ਸ਼ਿਓਮੀ ਦਾ M9 ਸਟੋਰ ਬਣਿਆ ਪਰੇਸ਼ਾਨੀ
ਸ਼ਿਓਮੀ ਨੇ ਬੇਂਗਲੂਰੁ 'ਚ ਹੁਣ ਤੱਕ 3 ਆਫਲਾਈਨ ਐੱਮ.ਆਈ. ਹੋਮ ਓਪਨ ਕੀਤੇ ਹਨ। ਸ਼ਿਓਮੀ ਦੇ ਇੰਡੀਆ ਹੈੱਡ ਮਨੁ ਕੁਮਾਰ ਜੈਨ ਦੇ ਟਵਿਟਰ 'ਤੇ ਬੇਂਗਲੂਰੁ 'ਚ ਤੀਜੇ ਐੱਮ.ਆਈ. ਹੋਮ ਦੀ ਓਪਨਿੰਗ ਦਾ ਐਲਾਨ ਕੀਤਾ ਸੀ। ਇਥੋਂ ਯੂਜ਼ਰਸ ਸ਼ਿਓਮੀ ਅਤੇ ਰੈੱਡਮੀ ਦੇ ਸਮਾਰਟਫੋਨਸ ਨੂੰ ਖਰੀਦ ਸਕਦੇ ਹਨ। ਨਾਲ ਹੀ ਹੈੱਡਫੋਨਸ, ਫਿੱਟਨੈੱਸ ਬੈਂਡਸ, ਪਾਵਰ ਬੈਂਕਸ, ਵੀ.ਆਰ. ਹੈੱਡਸੈੱਟ, ਸੈਲਫੀ ਸਟਿੱਕ ਆਦਿ ਵੀ ਇਥੇ ਉਪਲੱਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਜਲਦੀ ਹੀ ਦਿੱਲੀ-ਐੱਨ.ਸੀ.ਆਰ. 'ਚ ਵੀ ਐੱਮ.ਆਈ. ਹੋਮ ਦੀ ਸ਼ੁਰੂਆਤ ਕੀਤੀ ਜਾਵੇਗਾ।


Related News