ਕੱਚੇ ਤੇਲ ਦੀ ਕੀਮਤ 49.06 ਡਾਲਰ ਪ੍ਰਤੀ ਬੈਰਲ

08/18/2017 6:44:28 PM

ਨਵੀਂ ਦਿੱਲੀ— ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਵੀਰਵਾਰ ਨੂੰ 49.06 ਡਾਲਰ ਪ੍ਰਤੀ ਬੈਰਲ ਦਰਜ਼ ਕੀਤੀ ਗਈ। ਇਹ ਬੁੱਧਵਾਰ  ਨੂੰ ਦਰਜ਼ ਕੀਮਤ 49.80 ਡਾਲਰ ਪ੍ਰਤੀ ਬੈਲਰ ਤੋਂ ਘੱਟ ਰਹੀ। ਪੈਟਰੋਲੀਆਂ ਅਤੇ ਕੁਦਰਤੀ ਗੈੱਸ ਮੰਤਰਾਲੇ ਦੇ ਅਧੀਨ ਪੈਟਰੋਲੀਆਂ ਨਿਯੋਜਨ ਅਤੇ ਵਿਸ਼ਲੇਸ਼ਨ ਪ੍ਰਕੋਸ਼ਠ (ਪੀ. ਪੀ. ਏ. ਸੀ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਰੁਪਏ ਦੇ ਹਵਾਲੇ 'ਚ ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਕੀਮਤ ਵੀਰਵਾਰ ਨੂੰ ਘੱਟ ਕੇ 3151.91 ਰੁਪਏ ਪ੍ਰਤੀ ਬੈਰਲ ਹੋ ਗਈ, ਜਦੋਂ ਕਿ ਬੁੱਧਵਾਰ ਨੂੰ ਇਹ 3199.45 ਰੁਪਏ ਪ੍ਰਤੀ ਬੈਰਲ ਸੀ। ਵੀਰਵਾਰ ਨੂੰ ਰੁਪਏ 64.24 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ।


Related News