ਨੋਟਬੰਦੀ ਤੋਂ ਬਾਅਦ ਵਧਿਆ ਦੂਜੇ ਬੈਂਕ ਦੇ ATM ਦੀ ਜ਼ਿਆਦਾ ਵਰਤੋਂ ਕਰਨ ਦਾ ਚਲਨ

08/18/2017 3:47:09 PM

ਨਵੀਂ ਦਿੱਲੀ—ਡਿਜ਼ੀਟਲ ਮਨੀ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਲਈ ਇਕ ਪਾਸੇ ਜਿਥੇ ਬੈਂਕਾਂ ਨੇ ਨਵੇਂ ਏ. ਟੀ.ਐੱਮ ਲਗਾਉਣ ਦੀ ਯੋਜਨਾ 'ਤੇ ਰੋਕ ਲਗਾ ਦਿੱਤੀ ਹੈ, ਉਧਰ ਬੈਂਕਾਂ ਦੇ ਇਸ ਫੈਸਲੇ ਸਿਸਟਮ 'ਚ ਬੋਝ ਵਧ ਗਿਆ ਹੈ ਕਿਉਂਕਿ ਇਸ ਦੇ ਚੱਲਦੇ ਗਾਹਕਾਂ ਨੂੰ ਕੈਸ਼ ਕੱਢਣ ਲਈ ਪਹਿਲਾਂ ਤੋਂ ਜ਼ਿਆਦਾ ਵਾਰ ਦੂਜੇ ਬੈਂਕਾਂ ਦੇ ਏ. ਟੀ. ਐੱਮ 'ਤੇ ਜਾਣਾ ਪੈ ਰਿਹਾ ਹੈ ਅਤੇ ਡੈਬਿਟ ਕਾਰਡ ਦੀ ਵਰਤੋਂ ਪਹਿਲਾਂ ਤੋਂ ਕਾਫੀ ਵਧ ਗਈ ਹੈ। 
ਨੋਟਬੰਦੀ ਤੋਂ ਬਾਅਦ ਵਧਿਆ ਟਰੈਂਡ
ਐੱਨ. ਪੀ. ਸੀ. ਆਈ. ਅਤੇ ਆਰ. ਬੀ. ਆਈ. ਦੇ ਡਾਟਾ ਮੁਤਾਬਕ ਪਿਛਲੇ ਛੇ ਮਹੀਨੇ ਤੋਂ ਇਸ ਟਰੈਂਡ ਨੇ ਜ਼ੋਰ ਫੜਿਆ ਹੈ। ਨੋਟਬੰਦ ਤੋਂ ਪਹਿਲਾਂ 40 ਫੀਸਦੀ ਗਾਹਕ ਦੂਜੇ ਬੈਂਕ ਦੇ ਏ. ਟੀ. ਐੱਮ. ਦੀ ਵਰਤੋਂ ਕਰਦੇ ਸਨ, ਜੋ ਬਾਅਦ 'ਚ ਵਧ ਕੇ ਲਗਭਗ 55 ਫੀਸਦੀ ਹੋ ਗਈ। ਬੈਂਕਰਸ ਦਾ ਕਹਿਣਾ ਹੈ ਕਿ ਇਸ ਨਾਲ ਬੈਂਕਾਂ ਨੂੰ ਜ਼ਿਆਦਾ ਇੰਟਰਚੇਂਜ ਫੀਸ ਚੁਕਾਉਣੀ ਪੈ ਰਹੀ ਹੈ। ਚਾਲੂ ਏ. ਟੀ. ਐੱਮ. ਦੀ ਗਿਣਤੀ ਪਹਿਲਾਂ ਤੋਂ ਘੱਟ ਹੋ ਗਈ ਹੈ। ਜੂਨ 'ਚ ਕੁੱਲ 66 ਕਰੋੜ ਡੈਬਿਟ ਕਾਰਡ ਟਰਾਂਜੈਕਸ਼ਨ ਹੋਏ ਸਨ, ਜਿਨ੍ਹਾਂ 'ਚੋਂ ਗਾਹਕਾਂ ਨੇ 37 ਕਰੋੜ ਟਰਾਂਜੈਕਸ਼ਨ ਲਈ ਦੂਜੇ ਬੈਂਕ ਦੇ ਏ. ਟੀ. ਐੱਮ. ਦੀ ਵਰਤੋਂ ਕੀਤੀ ਜੋ 56 ਫੀਸਦੀ ਦੇ ਬਰਾਬਰ ਹੈ। ਜਨਵਰੀ ਅਤੇ ਅਪ੍ਰੈਲ 'ਚ ਵੀ ਕੁਝ ਅਜਿਹਾ ਹੀ ਹੋਇਆ ਸੀ। ਜੇਕਰ ਟਰੈਂਡ ਦੀ ਤੁਲਨਾ ਨੋਟਬੰਦੀ ਨਾਲ ਮਹੀਨੇ ਭਰ ਪਹਿਲਾਂ ਅਕਤਬੂਰ 2016 ਦੇ ਡਾਟਾ ਨਾਲ ਕਰੀਏ ਤਾਂ ਉਸ ਮਹੀਨੇ ਕੁੱਲ 80.2 ਕਰੋੜ ਏ. ਟੀ. ਐੱਮ. ਟਰਾਂਜੈਕਸ਼ਨ ਹੋਏ ਸਨ। ਗਾਹਕ 52 ਫੀਸਦੀ ਟਰਾਂਜੈਕਸ਼ਨ ਆਪਣੇ ਬੈਂਕ ਦੇ ਏ. ਟੀ. ਐੱਮ ਤੋਂ ਕਰਦੇ ਪਾਏ ਗਏ ਜਦਕਿ ਦੂਜੇ ਬੈਂਕਾਂ ਦੇ ਏ. ਟੀ. ਐੱਮ ਵਰਤੋਂ ਕਰਨ ਵਾਲਿਆਂ ਦਾ ਪ੍ਰਤੀਸ਼ਤ 48 ਰਿਹਾ।
ਇਸ ਕਾਰਨ ਹੋਇਆ ਵਾਧਾ
ਏ. ਟੀ. ਐੱਮ. ਮਾਰਕਿਟ 'ਚ ਪ੍ਰਾਈਵੇਟ ਬੈਂਕਾਂ ਦੇ ਵਿਚਕਾਰ ਐਕਸਿਸ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਅਤੇ ਸਰਕਾਰੀ ਬੈਂਕਾਂ 'ਚੋਂ ਐੱਸ. ਬੀ. ਆਈ. ਦਾ ਦਬਦਬਾ ਹੈ। ਇਸ ਨਾਲ ਛੋਟੇ ਪਬਲਿਕ ਸੈਕਟਰ ਬੈਂਕਾਂ ਦੇ ਬਹੁਤ ਸਾਰੇ ਗਾਹਕ ਦੂਜੇ ਬੈਂਕਾਂ ਦੇ ਏ. ਟੀ. ਐੱਮ ਰਾਹੀਂ ਜ਼ਿਆਦਾ ਟਰਾਂਜੈਕਸ਼ਨ ਕਰ ਰਹੇ ਹਨ। ਇਸ ਦਾ ਕਾਰਨ ਨੋਟਬੰਦੀ ਤੋਂ ਬਾਅਦ ਡੈਬਿਟ ਕਾਰਡ ਦੀ ਵਰਤੋਂ 'ਚ ਹੋਇਆ ਵਾਧਾ ਹੈ।  


Related News