ਪੇਟੀਐੱਮ ਲਿਆਇਆ ਨਵਾਂ ਆਫਰ, ਹੁਣ 50 ਫੀਸਦੀ ਤੱਕ ਮਿਲੇਗਾ ਕੈਸ਼ਬੈਕ

12/12/2017 10:52:08 AM

ਨਵੀਂ ਦਿੱਲੀ—ਮੋਬਾਇਲ ਵਾਲੇਟ ਭੁਗਤਾਨ ਪਲੇਟਫਾਰਮ ਪੇਟੀਐੱਮ ਨੇ ਡਿਜੀਟਲ ਭੁਗਤਾਨ ਨੂੰ ਗਤੀ ਦੇਣ ਦੇ ਉਦੇਸ਼ ਨਾਲ 12/12 ਫੈਸਟੀਵਲ ਦਾ ਦੂਜਾ ਐਡੀਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ 'ਚ 50 ਫੀਸਦੀ ਤੱਕ ਕੈਸ਼ਬੈਕ ਮਿਲੇਗਾ। ਪੇਟੀਐੱਮ ਨੇ ਜਾਰੀ ਬਿਆਨ 'ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਸ ਆਫਲਾਈਨ ਖਰੀਦਦਾਰੀ ਫੈਸਟੀਵਲ ਦਾ ਟੀਚਾ ਪੇਟੀਐੱਮ ਦੇ ਮਾਧਿਅਮ ਨਾਲ ਭੁਗਤਾਨ 'ਤੇ ਬੈਸਟ ਡੀਲ ਅਤੇ ਸੁਨਿਸ਼ਚਿਤ ਕੈਸ਼ਬੈਕ ਦੇਣਾ ਹੈ।
ਪੂਰੇ ਦੇਸ਼ 'ਚ 12 ਦਸੰਬਰ ਨੂੰ ਰਿਟੇਲ ਸਟੋਰਾਂ, ਸੁਪਰ ਬਾਜ਼ਾਰਾਂ, ਰੈਸਤਰਾਂ, ਪੈਟਰੋਲ ਪੰਪ, ਮਿਲਕ ਬੂਥ, ਛੋਟੇ ਫੁੱਟਕਰ ਵਪਾਰੀਆਂ ਸਮੇਤ 50 ਲੱਖ ਤੋਂ ਜ਼ਿਆਦਾ ਸਥਾਨਾਂ 'ਤੇ ਪੇਟੀਐੱਮ ਮਾਧਿਅਮ ਨਾਲ ਖਰੀਦਦਾਰੀ ਕਰਨ ਵਾਲਿਆਂ ਨੂੰ 50 ਫੀਸਦੀ ਤੱਕ ਕੈਸ਼ਬੈਕ ਮਿਲੇਗਾ। ਇਸ ਦੇ ਬਿਗ ਬਾਜ਼ਾਰ, ਪਿੱਜਾ ਹਟ, ਰਿਲਾਇੰਸ, ਡਿਜੀਟਲ, ਪੇਂਟਾਲੂਨਸ, ਅਪੋਲੋ, ਮੋਰੇ, ਪੀਟਰ, ਲੇਂਸਕਾਰਟ, ਕੈਫੇ ਕਾਫੀ ਡੇ, ਵੁਡਲੈਂਡ, ਰਿਲੈਸਕੋ, ਮੀਨਾ ਬਾਜ਼ਾਰ ਵਰਗੇ ਕੁਝ ਵੱਡੇ ਸਟੋਰ ਅਤੇ ਬ੍ਰਾਂਡ ਵੀ ਸ਼ਾਮਲ ਹਨ। ਇਸ ਦੇ ਨਾਲ ਲੱਖਾਂ ਛੋਟੇ ਨਜ਼ਦੀਕੀ ਰਿਟੇਲਰਸ ਰਿਲੈਸਕੋ ਅਤੇ ਕਰਿਆਨਾ ਸਟੋਰ ਵੀ ਇਸ 12/12 ਫੈਸਟੀਵਲ ਦਾ ਹਿੱਸਾ ਹੈ। ਉਸ ਨੇ ਕਿਹਾ ਕਿ 12/12 ਫੈਟਸੀਵਲ ਮੋਬਾਇਲ ਭੁਗਤਾਨ ਦੀ ਤਾਕਤ ਅਤੇ ਆਫਲਾਈਨ ਰਿਟੇਲ ਦੇ ਸਮਾਵੇਸ਼ ਨੂੰ ਸਮਰਪਿਤ ਹੈ। ਕੰਪਨੀ ਦਾ ਟੀਚਾ ਆਫਲਾਈਨ ਫੁਟਕਰ ਵਪਾਰੀਆਂ ਨੂੰ ਸੁਵਿਧਾਵਾਂ ਮੁਹੱਈਆਂ ਕਰਵਾਉਣਾ ਹੈ ਤਾਂ ਜੋ ਪੇਟੀਐੱਮ ਦੇ ਨਾਲ ਡਿਜੀਟਲ ਅੰਦੋਲਨ ਦਾ ਹਿੱਸਾ ਬਣ ਸਕੇ ਅਤੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰ ਸਕਣ।


Related News