ਕਾਰੋਬਾਰੀਆਂ ਦੀ ਦੀਵਾਲੀ ਰਹੀ ਫਿੱਕੀ, ਨਹੀਂ ਚੱਲਿਆ ਕਿਸੇ ਡਿਸਕਾਊਂਟ ਆਫਰ ਦਾ ਜਾਦੂ

10/20/2017 1:57:57 PM

ਨਵੀਂ ਦਿੱਲੀ—ਸਲੋਡਾਊਨ, ਆਨਲਾਈਨ ਸ਼ਾਪਿੰਗ ਅਤੇ ਜੀ. ਐੱਸ. ਟੀ. ਦਾ ਸਿੱਧਾ ਅਸਰ ਦੀਵਾਲੀ 'ਤੇ ਰਿਟੇਲ ਸੈਕਟਰ ਦੀ ਸੇਲ 'ਤੇ ਪਇਆ ਹੈ। ਕਾਰੋਬਾਰੀਆਂ ਮੁਤਾਬਕ ਇਸ ਸਾਲ ਦੀਵਾਲੀ 'ਤੇ ਸੇਲ ਬੀਤੇ ਸਾਲ ਦੀ ਤੁਲਨਾ 'ਚ 30 ਫੀਸਦੀ ਤੱਕ ਘੱਟ ਹੋਇਆ ਹੈ। ਕਸਟਮਰ ਦੇ ਕੋਲ ਈ-ਕਾਮਰਸ ਕੰਪਨੀਆਂ ਦੇ ਡਿਸਕਾਊਂਟ ਆਫਰ, ਕੈਸ਼ ਦੀ ਕਮੀ ਅਤੇ ਜ਼ਿਆਦਾ ਟੈਕਸ ਕੀਮਤ ਦਾ ਸਿੱਧਾ ਅਸਰ ਸੇਲ 'ਤੇ ਪਇਆ। ਕਾਰੋਬਾਰੀਆਂ ਮੁਤਾਬਕ ਇਸ ਸਾਲ ਕਸਟਮਰ ਬਾਜ਼ਾਰਾਂ ਦੀ ਖਰੀਦਦਾਰੀ ਲਈ ਘੱਟ ਆਏ ਹਨ। ਕਸਟਮਰ ਦੇ ਕੋਲ ਕੈਸ਼ ਦੀ ਕਮੀ ਅਤੇ ਈ-ਕਾਮਰਸ ਕੰਪਨੀਆਂ ਦੇ ਡਿਸਕਾਊਂਟ ਸੇਲ ਆਫਰਸ ਦਾ ਨੈਗੇਟਿਵ ਅਸਰ ਕਾਰੋਬਾਰ 'ਤੇ ਸਭ ਤੋਂ ਜ਼ਿਆਦਾ ਪਇਆ ਹੈ। ਇਸ ਵਾਰ ਸੇਲ ਪਿਛਲੀ ਦੀਵਾਲੀ ਦੀ ਤੁਲਨਾ 'ਚ 30 ਫੀਸਦੀ ਤੱਕ ਘੱਟ ਰਹੀ ਹੈ। 
ਟਰੇਡਰਸ ਨੂੰ ਆਪਣੇ ਸਟਾਕ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਕਿਉਂਕਿ ਉਨ੍ਹਾਂ ਦਾ ਫੈਸਟੀਵਲ ਲਈ ਖਰੀਦਿਆ ਗਿਆ ਸਟਾਕ 50 ਫੀਸਦੀ ਤੱਕ ਬਚਿਆ ਹੋਇਆ ਹੈ। 
ਰਿਟੇਲ 'ਚ ਕੰਜਿਊਮਰ ਡਿਊਰੇਬਲਸ, ਐੱਫ. ਐੱਮ. ਸੀ. ਜੀ. ਪ੍ਰਾਡੈਕਟ, ਇਲੈਕਟ੍ਰੋਨਿਕਸ, ਕਿਚਨ ਐਪਲਾਇੰਸ ਅਤੇ ਅਕਸੈਸਰੀ, ਲਗੇਜ, ਘੜੀਆਂ, ਗਿਫਟ ਆਈਟਮ, ਮਿਠਾਈ, ਡਰਾਈ ਫਰੂਟ, ਹੋਮ ਡੇਕੋਰ, ਲਾਈਟ ਅਤੇ ਫਿਟਿੰਗਸ, ਘੜੀਆਂ, ਰੇਡੀਮੇਟ ਗਾਰਮੈਂਟਸ, ਡੈਕੋਰੇਸ਼ਨ ਆਈਟਮ, ਫਰਨੀਸਿੰਗ ਅਤੇ ਫੈਬਰਿਕ ਦੀ ਸੇਲ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ। ਕੁਝ ਪ੍ਰਾਡੈਕਟ 'ਤੇ 28 ਫੀਸਦੀ ਜੀ. ਐੱਸ. ਟੀ. ਨਾਲ ਕਸਟਮਰ ਅਤੇ ਟ੍ਰੇਡਰਸ ਦੋਵੇਂ ਪਰੇਸ਼ਾਨ ਰਹੇ ਕਿਉਂਕਿ ਕੋਈ ਵੀ ਪ੍ਰਾਡੈਕਟ ਦੀ ਕੀਮਤ ਦਾ ਵਨ ਥਰਡ ਤੋਂ ਜ਼ਿਆਦਾ ਟੈਕਸ ਦੇਣ ਨੂੰ ਤਿਆਰ ਨਹੀਂ ਸੀ। ਈ-ਕਾਮਰਸ ਪੋਰਟਲ ਦੇ ਹੈਵੀ ਡਿਸਕਾਊਂਟ ਆਫਰ ਅਤੇ ਬਿਗ ਬਿਲੀਅਨ ਸੇਲ ਨੇ ਆਫਲਾਈਨ ਬਿਜ਼ਨੈੱਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।


Related News