BSNL ਦੇ ਪ੍ਰੀਪੇਡ ਗਾਹਕਾਂ ਲਈ ਆਫਰਸ ਦੀ ਬਰਸਾਤ

08/18/2017 2:59:42 PM

ਜਲੰਧਰ- ਰਿਲਾਇੰਸ ਜਿਓ ਨੇ ਜਦੋਂ ਤੋਂ ਟੈਲੀਕਾਮ ਸੈਕਟਰ 'ਚ ਕਦਮ ਰੱਖਿਆ ਹੈ, ਜਦੋਂ ਤੋਂ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਵਰਗੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੇ ਡਾਟਾ ਪ੍ਰਾਈਜ਼ ਘੱਟ ਕਰ ਦਿੱਤੇ ਹਨ ਅਤੇ ਆਪਣੇ ਗਾਹਕਾਂ ਨੂੰ ਦੂਜੀਆਂ ਕੰਪਨੀਆਂ ਵੱਲ ਜਾਣ ਤੋਂ ਰੋਕਣ ਲਈ ਕੰਪਨੀਆਂ ਨੇ ਲੁਭਾਵਨੇ ਆਫਰ ਪੇਸ਼ ਕੀਤੇ ਹਨ। ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਵੀ ਅਜਿਹਾ ਹੀ ਕਰ ਰਹੀ ਹੈ। ਹੁਣ ਟੈਲੀਕਾਮ ਪ੍ਰੋਵਾਈਡਰ ਨੇ ਸੁਤੰਤਰਤਾ ਦਿਵਸ, ਓਣਮ ਅਤੇ ਦੂਜੇ ਮੌਕਿਆਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਸਬਸਕ੍ਰਾਈਬਰ ਲਈ ਨਵੇਂ ਆਫਰਸ ਲਾਂਚ ਕੀਤੇ ਹਨ। 
Independence Day ਆਫਰ ਦੇ ਤਹਿਤ ਬੀ.ਐੱਸ.ਐੱਨ.ਐੱਲ. ਨੇ 20 ਰੁਪਏ, 40 ਰੁਪਏ, 60 ਰੁਪਏ ਅਤੇ 80 ਰੁਪਏ ਤੋਂ ਘੱਟ ਕੀਮਤ ਵਾਲੇ ਰੀਚਰਾਜ 'ਤੇ ਫੁੱਲ ਟਾਕਟਾਈਮ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 120 ਰੁਪਏ, 160 ਰੁਪਏ ਅਤੇ 220 ਰੁਪਏ ਦੇ ਰੀਚਾਰਜ 'ਤੇ 130 ਰੁਪਏ, 180 ਰੁਪਏ ਅਤੇ 220 ਰੁਪਏ ਦਾ ਟਾਕਟਾਈਮ ਮਿਲੇਗਾ। 
ਡਾਟਾ ਦੀ ਗੱਲ ਕਰੀਏ ਤਾਂ 78 ਰੁਪਏ ਵਾਲੇ ਪਲਾਨ 'ਚ ਪੰਜ ਦਿਨਾਂ ਲਈ 1ਜੀ.ਬੀ. ਡਾਟਾ ਮਿਲਦਾ ਹੈ। ਫਿਲਹਾਲ, ਹੁਣ ਇਸ ਪਲਾਨ 'ਚ 2ਜੀ.ਬੀ. ਡਾਟਾ ਮਿਲੇਗਾ। ਇਸੇ ਤਰ੍ਹਾਂ 198 ਰੁਪਏ ਦੇ ਪਲਾਨ 'ਚ 28 ਦਿਨਾਂ ਲਈ 1ਜੀ.ਬੀ. ਦੀ ਥਾਂ 2ਜੀ.ਬੀ. ਡਾਟਾ ਮਿਲੇਗਾ। 291 ਰੁਪਏ ਵਾਲੇ ਪਲਾਨ 'ਚ ਡਬਲ ਡਾਟਾ ਮਤਲਬ ਕਿ ਹੁਣ 4.4ਜੀ.ਬੀ. ਡਾਟਾ ਅਤੇ 561 ਰੁਪਏ ਦੇ ਪਲਾਨ 'ਚ 60 ਦਿਨਾਂ ਲਈ 10ਜੀ.ਬੀ. ਡਾਟਾ ਮਿਲੇਗਾ। ਇਹ ਦੋਵੇਂ ਆਫਰ 20 ਅਗਸਤ ਤੱਕ ਵੈਲਿਡ ਹਨ ਅਤੇ ਸਿਰਫ ਪ੍ਰੀਪੇਡ ਸਬਸਕ੍ਰਾਈਬਰ ਹੀ ਇਨ੍ਹਾਂ ਦਾ ਫਾਇਦਾ ਲੈ ਸਕਦੇ ਹਨ। 
ਇਹ ਸਾਰੇ ਪਲਾਨ ਅਤੇ ਵੱਖ-ਵੱਖ ਪਲਾਨ  ਦੇ ਦੂਜੇ ਵਾਇਸ/ਐੱਸ.ਐੱਮ.ਐੱਸ., ਸਪੈਸ਼ਲ ਟੈਰਿਫ ਵਾਊਚਰ (ਐੱਸ.ਟੀ.ਵੀ.) ਅਤੇ ਕੰਬੋ ਵਾਊਚਰ, ਨੈਸ਼ਨਲ ਰੋਮਿੰਗ ਦੌਰਾਨ ਵੀ ਸਾਰੇ ਯੂਜ਼ਰਸ ਲਈ ਲਾਗੂ ਰਹਿਣਗੇ। ਇਸ ਦਾ ਐਲਾਨ ਵੀ ਬੀ.ਐੱਸ.ਐੱਨ.ਐੱਲ. ਦੇ ਨੈੱਟਵਰਕ ਵਾਲੇ ਸਾਰੇ ਏਰੀਆ 'ਚ ਇਹ ਪਲਾਨ ਪ੍ਰਭਾਵੀ ਹੋ ਗਏ ਹਨ। 
ਬੀ.ਐੱਸ.ਐੱਨ.ਐੱਲ. ਬੋਰਡ ਦੇ ਡਾਇਰੈਕਟਰ ਆਰ.ਕੇ. ਮਿੱਤਲ ਨੇ ਇਕ ਬਿਆਨ 'ਚ ਕਿਹਾ ਕਿ ਸੈਨਿਕਾਂ, ਪੇਸ਼ਵਰਾਂ, ਕਾਰੋਬਾਰੀਆਂ ਅਤੇ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਤਹਿਤ ਜ਼ਿਆਦਾ ਫਾਇਦਾ ਮਿਲੇਗਾ। 
ਇਸ ਤੋਂ ਇਲਾਵਾ ਓਣਮ ਦੇ ਮੌਕੇ 'ਤੇ ਇਕ ਲਿਮਟਿਡ ਪੀਰੀਅਡ ਆਫਰ ਵੀ ਲਾਂਚ ਕੀਤਾ ਗਿਆ ਹੈ। ਇਸ ਪਲਾਨ ਨੂੰ ਓਣਮ ਪਲਾਨ ਦਾ ਨਾਂ ਦਿੱਤਾ ਹੈ ਅਤੇ ਇਹ ਸਿਰਫ ਕੇਰਲ ਦੇ ਸਬਸਕ੍ਰਾਈਬਰ ਲਈ ਹੀ ਹੈ। ਪਲਾਨ ਦੀ ਕੀਮਤ 44 ਰੁਪਏ ਹੈ ਅਤੇ ਇਸ ਤਹਿਤ ਨਵੇਂ ਗਾਹਕਾਂ ਨੂੰ ਪਹਿਲੇ 30 ਦਿਨਾਂ ਲਈ 500 ਐੱਮ.ਬੀ. ਡਾਟਾ, ਬੀ.ਐੱਸ.ਐੱਨ.ਐੱਲ. ਤੋਂ ਬੀ.ਐੱਸ.ਐੱਨ.ਐੱਲ. ਨੈੱਟਵਰਕ 'ਤੇ 5 ਪੈਸੇ ਪ੍ਰਤੀ ਮਿੰਟ (ਦੂਜੇ ਨੈੱਟਵਰਕ 'ਤੇ 10 ਪੈਸੇ), 20 ਰੁਪਏ ਦਾ ਟਾਕਟਾਈਮ 365 ਦਿਨਾਂ ਦੀ ਮਿਆਦ ਨਾਲ ਮਿਲੇਗਾ। ਆਫਰ 'ਚ ਮਿਲਿਆ ਹੋਇਆ ਡਾਟਾ ਖਤਮ ਹੋਣ ਤੋਂ ਬਾਅਦ ਵਾਧੂ ਡਾਟਾ ਲਈ 10 ਪੈਸੇ ਪ੍ਰਤੀ ਐੱਮ.ਬੀ. (100 ਰੁਪਏ/ਜੀ.ਬੀ.) ਚੁਕਾਉਣੇ ਹੋਣਗੇ। 30 ਦਿਨਾਂ ਦੀ ਸਬਸਿਡੀ ਕਾਲ ਤੋਂ ਬਾਅਦ, ਓਣਮ ਪਲਾਨ ਦੇ ਤਹਿਤ ਕਿਸੇ ਵੀ ਨੈੱਟਵਰਕ 'ਤੇ ਕਾਲ ਲਈ ਇਕ ਪੈਸਾ ਪ੍ਰਤੀ ਸੈਕਿੰਡ ਚੁਕਾਉਣਾ ਹੋਵੇਗਾ। 
ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਨੰਬਰ 'ਤੇ 10 ਪੈਸਾ ਪ੍ਰਤੀ ਮਿੰਟ ਕਾਲ ਅਤੇ ਦੂਜੇ ਨੈੱਟਵਰਕ 'ਤੇ 20 ਪੈਸਾ ਪ੍ਰਤੀ ਮਿੰਟ ਕਾਲ ਲਈ ਪਰਿਵਾਰ ਅਤੇ ਦੋਸਤਾਂ ਦੇ ਚਾਰ ਮੈਂਬਰਾਂ ਨੂੰ ਜੋੜਨ ਦਾ ਆਪਸ਼ਨ ਵੀ ਹੋਵੇਗਾ। ਇਸ ਪਲਾਨ ਨੂੰ ਐਕਟੀਵੇਟ ਕਰਨ ਦੇ ਨਾਲ ਬੀ.ਐੱਸ.ਐੱਨ.ਐੱਲ. ਸਬਸਕ੍ਰਾਈਬਰ 123 'ਤੇ FFE<>10 digit mobile number/LL ਐੱਸ.ਐੱਮ.ਐੱਸ. ਕਰਕੇ ਚਾਰ ਮੈਂਬਰ ਤੱਕ ਜੋੜ ਸਕਦੇ ਹਨ। ਦੂਜੇ ਪਲਾਨ ਨਾਲ ਮਾਈਗ੍ਰੇਟ ਕਰਨ 'ਤੇ ਕੇਰਲ ਦੇ ਗਾਹਕਾਂ ਨੂੰ 123 'ਤੇ 'PLAN < space > ONAM' ਐੱਸ.ਐੱਮ.ਐੱਸ. ਭੇਜਣਾ ਹੋਵੇਗਾ। ਨਵੇਂ ਸਬਸਕ੍ਰਾਈਬਰ ਨੂੰ ਪਲਾਨ ਐਕਟੀਵੇਟ ਕਰਾਉਣ ਦੌਰਾਨ ਇਕ ਮੁਫਤ ਸਿਮ ਕਾਰਡ ਵੀ ਮਿਲੇਗਾ।


Related News