ਬਿਟਕੁਆਇਨ ਨੂੰ ਮਿਲ ਸਕਦੀ ਹੈ ਚੁਣੌਤੀ,ਲਿਟਕੁਆਇਨ ਨੇ ਸਾਲ ਭਰ ''ਚ ਦਿੱਤਾ 5700% ਰਿਟਰਨ

12/12/2017 3:35:07 PM

ਨਵੀਂ ਦਿੱਲੀ— ਡਿਜੀਟਲ ਕਰੰਸੀ ਲਿਟਕੁਆਇਨ ਨੇ ਆਈ.ਓ.ਟੀ.ਏ. ਨੂੰ ਹਟਾ ਕੇ ਕ੍ਰਿਪਟੋਕਰੰਸੀ ਲਿਸਟ 'ਚ ਚੌਥਾ ਸਥਾਨ ਹਾਸਿਲ ਕਰ ਲਿਆ। ਮਾਰਕੀਟ ਕੈਪੀਟਲਾਇਜੇਸ਼ਨ ਦੇ ਮਾਮਲੇ 'ਚ ਲਿਟਕੁਅਇਨ ਬਿਟਕੁਆਇਨ, ਇਥੋਰਿਅਮ ਅਤੇ ਬਿਟਕੁਆਇਨ ਕੈਸ਼ ਦੇ ਬਾਅਦ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਣ ਗਈ ਹੈ।
coingecko.com 'ਤੇ ਉਪਲਬਧ ਅੰਕੜਿਆਂ ਦੇ ਮੁਤਾਬਕ, 0.88 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪਟੀਲਾਇਜੇਸ਼ਨ ਦੇ ਨਾਲ ਲਿਟਕੁਆਇਨ 16,313 ਰੁਪਏ ਦੇ ਆਸ-ਪਾਸ ਟ੍ਰੇਡ ਕਰ ਰਹੀ ਸੀ। ਅੰਤਰ ਰਾਸ਼ਟਰੀ ਬਾਜ਼ਾਰਾਂ 'ਚ ਲਿਟਕੁਆਇਨ ਦੀ ਕੀਮਤ ਕਰੀਬ 253 ਡਾਲਰ ਹੈ। ਸਾਲਾਨਾ ਆਧਾਰ 'ਤੇ 12 ਦਸੰਬਰ ਤੱਕ ਲਿਟਕੁਆਇਨ ਦੀ ਕੀਮਤ 5700 ਫੀਸਦੀ ਉਛਲ ਗਈ ਜਦਕਿ ਇਸ ਦੌਰਾਨ ਬਿਟਕੁਆਇਨ ਨੂੰ ਸਿਰਫ 1550 ਫੀਸਦੀ ਮਜ਼ਬੂਤ ਹੋਈ ਸੀ।
ਆਈ.ਓ.ਟੀ.ਏ. ਅਤੇ ਰਿਪਲ ਦਾ ਮਾਰਕੀਟ ਕੈਪਟੀਲਾਇਜੇਸ਼ਨ ਕਰਮਵਾਰ 0.75 ਲੱਖ ਅਤੇ 0.67 ਲੱਖ ਕਰੋੜ ਰੁਪਏ ਸੀ। ਆਈ.ਓ.ਟੀ.ਏ. 270.59 ਰੁਪਏ ਜਦਕਿ ਰਿਪਲ 17.28 ਰੁਪਏ ਦੇ ਆਸਪਾਸ ਟ੍ਰੇਡ ਕਰ ਰਹੀ ਸੀ। ਬਿਟਕੁਆਇਨ ਅਤੇ ਇਥੇਰਿਅਮ ਦੇ ਬਾਅਦ ਆਈ.ਓ.ਟੀ.ਏ. ਤੀਸਰੀ ਪੀੜੀ ਦੇ ਬਲਾਕਚੇਨ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਕੋਈ ਸਾਮਾਨ ਬਲਾਕਚੇਨ ਨਹੀਂ, ਬਲਕਿ ਪੂਰੀ ਤਰ੍ਹਾਂ ਨਵਾਂ ਕਾਨਸੇਪਟ ਹੈ। ਸਟਾਰ ਆਫ ਦਾ ਯੀਅਰ ਬਿਟਕੁਆਇਨ ਦੀ ਕੀਮਤ 10.73 ਲੱਖ ਰੁਪਏ ਦੇ ਕਰੀਬ ਹੈ।


Related News