ਪੈਟਰੋਲ ਪੰਪਾਂ ''ਤੇ ਇਸ ਤਰ੍ਹਾਂ ਹੋ ਰਿਹੈ ਧੋਖਾ, ਇਹ ਹਨ ਬਚਣ ਦੇ ਤਰੀਕੇ

04/28/2017 1:01:20 PM

ਨਵੀਂ ਦਿੱਲੀ— ਦੇਸ਼ ਦੇ ਕਈ ਸੂਬਿਆਂ ''ਚ ਪੈਟਰੋਲ ਪੰਪਾਂ ''ਤੇ ਪੈਟਰੋਲ ਅਤੇ ਡੀਜ਼ਲ ਪਾਉਣ ''ਚ ਹੇਰਾਫੇਰੀ ਕੀਤੀ ਜਾ ਰਹੀ ਹੈ। ਇਸ ਦਾ ਖੁਲਾਸਾ ਉੱਤਰ ਪ੍ਰਦੇਸ਼ ''ਚ ਪੈਟਰੋਲ ਪੰਪਾਂ ''ਤੇ ਹੋ ਰਹੀ ਅਜਿਹੀ ਹੇਰਾਫੇਰੀ ਦੇ ਦੋਸ਼ ''ਚ ਫੜੇ ਗਏ ਦੋਸ਼ੀਆਂ ਨੇ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ 7 ਪੈਟਰੋਲ ਪੰਪਾਂ ''ਤੇ ਚਿਪ ਅਤੇ ਰਿਮੋਟ ਕੰਟਰੋਲ ਜ਼ਰੀਏ ਪੈਟਰੋਲ ਅਤੇ ਡੀਜ਼ਲ ਦੀ ਚੋਰੀ ਦਾ ਖੇਲ ਚੱਲ ਰਿਹਾ ਸੀ। ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਜਾਂਚ ਟੀਮਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਪੈਟਰੋਲ ਪੰਪਾਂ ''ਤੇ ਛਾਪੇ ਮਾਰ ਕੇ ਇਸ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਪੰਪਾਂ ਦੀਆਂ ਮਸ਼ੀਨਾਂ ''ਚ ਤੇਲ ਚੋਰੀ ਕਰਨ ਲਈ ਲਗਾਈ ਚਿਪ ਅਤੇ ਇਨ੍ਹਾਂ ਦੇ ਰਿਮੋਟ ਬਰਾਮਦ ਹੋਏ ਹਨ। ਪੰਪ ਮਾਲਕ ਇਸ ਤਰੀਕੇ ਨਾਲ ਗਾਹਕਾਂ ਨੂੰ ਕਰੋੜਾਂ ਦਾ ਚੂਨਾ ਲਾ ਰਹੇ ਸਨ। ਦਰਅਸਲ ਗਾਹਕਾਂ ਨੂੰ ਇਕ ਲੀਟਰ ਪੈਟਰੋਲ ਦੀ ਜਗ੍ਹਾ ਸਿਰਫ 900 ਮਿਲੀਲੀਟਰ ਤੇਲ ਹੀ ਮਿਲ ਰਿਹਾ ਸੀ। ਯਾਨੀ ਕਿ ਗਾਹਕਾਂ ਨੂੰ 100 ਮਿਲੀਲੀਟਰ ਪੈਟਰੋਲ ਦਾ ਨੁਕਸਾਨ ਹੋ ਰਿਹਾ ਸੀ, ਜਦੋਂ ਕਿ ਉਹ ਪੂਰੇ 1 ਲੀਟਰ ਦੇ ਪੈਸੇ ਦੇ ਰਹੇ ਸਨ। ਫੜੇ ਗਏ ਦੋਸ਼ੀਆਂ ਨੇ ਜਾਂਚ ਟੀਮ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ 1000 ਤੋਂ ਵੀ ਵਧ ਪੰਪਾਂ ''ਤੇ ਚਿਪ ਲਗਾਈ ਹੈ, ਜਿਸ ਜ਼ਰੀਏ ਇਹ ਚੋਰੀ ਕੀਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਇਲਾਵਾ ਇਹ ਧੰਦਾ ਦੇਸ਼ ਦੇ ਕਈ ਹੋਰ ਸੂਬਿਆਂ ''ਚ ਵੀ ਚੱਲ ਰਿਹਾ ਹੈ। ਅਜਿਹੇ ''ਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ ਇਸ ਧੋਖਾਧੜੀ ਤੋਂ ਬਚਣ ਦੇ ਤਰੀਕੇ—

ਹਮੇਸ਼ਾ ਰਿਜ਼ਰਵ ਤੋਂ ਪਹਿਲਾਂ ਪੈਟਰੋਲ ਭਰਵਾਓ

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਖਾਲੀ ਟੈਂਕੀ ''ਚ ਪੈਟਰੋਲ ਭਰਵਾਉਣ ਕਾਰਨ ਨੁਕਸਾਨ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਜਿੰਨੀ ਖਾਲੀ ਟੈਂਕੀ ਹੋਵੇਗੀ, ਓਨੀ ਹੀ ਹਵਾ ਟੈਂਕੀ ''ਚ ਮੌਜੂਦ ਰਹੇਗੀ। ਅਜਿਹੇ ''ਚ ਤੁਸੀਂ ਪੈਟਰੋਲ ਭਰਵਾਉਂਦੇ ਹੋ, ਤਾਂ ਹਵਾ ਕਾਰਨ ਪੈਟਰੋਲ ਦੀ ਮਾਤਰਾ ਘੱਟ ਮਿਲੇਗੀ। ਇਸ ਲਈ ਪੈਟਰੋਲ ਦੇ ਰਿਜ਼ਰਵ ਤਕ ਆਉਣ ਦੀ ਉਡੀਕ ਨਾ ਕਰੋ। ਅੱਧੀ ਟੈਂਕੀ ਹਮੇਸ਼ਾ ਭਰਾ ਕੇ ਰੱਖੋ।

ਡਿਜੀਟਲ ਮੀਟਰ ਵਾਲੇ ਪੰਪ ''ਤੇ ਹੀ ਜਾਓ

ਪੈਟਰੋਲ ਹਮੇਸ਼ਾ ਡਿਜੀਟਲ ਮੀਟਰ ਵਾਲੇ ਪੰਪ ਤੋਂ ਹੀ ਭਰਵਾਓ। ਦਰਅਸਲ ਪੁਰਾਣੇ ਪੰਪ ਮਸ਼ੀਨਾਂ ''ਤੇ ਘੱਟ ਪੈਟਰੋਲ ਭਰੇ ਜਾਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਅਤੇ ਤੁਸੀਂ ਇਸ ਨੂੰ ਫੜ ਵੀ ਨਹੀਂ ਸਕਦੇ ਹੋ। ਇਹੀ ਕਾਰਨ ਹੈ ਕਿ ਦੇਸ਼ ''ਚ ਲਗਾਤਾਰ ਪੁਰਾਣੀਆਂ ਪੈਟਰੋਲ ਪੰਪ ਮਸ਼ੀਨਾਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਡਿਜੀਟਲ ਮੀਟਰ ਵਾਲੇ ਪੰਪ ਲਗਾਏ ਜਾ ਰਹੇ ਹਨ। 

ਮੀਟਰ ਤੋਂ ਨਜ਼ਰ ਨਾ ਹਟਾਓ

ਕਈ ਲੋਕ ਆਪਣੀ ਕਾਰ ''ਚ ਪੈਟਰੋਲ/ਡੀਜ਼ਲ ਭਰਵਾਉਂਦੇ ਹਨ ਤਾਂ ਗੱਡੀ ''ਚੋਂ ਬਾਹਰ ਨਹੀਂ ਨਿਕਲਦੇ। ਇਸ ਦਾ ਫਾਇਦਾ ਪੈਟਰੋਲ ਕਰਮੀ ਚੁੱਕਦੇ ਹਨ। ਅਜਿਹੇ ''ਚ ਮੀਟਰ ''ਤੇ ਨਜ਼ਰ ਜ਼ਰੂਰ ਰੱਖੋ ਅਤੇ ਸੇਲਸ ਕਰਮੀ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਦੇਖੋ। ਇਸ ਤੋਂ ਇਲਾਵਾ ਪੈਟਰੋਲ ਭਰਵਾਉਂਦੇ ਸਮੇਂ ਹਮੇਸ਼ਾ ਇਹ ਜ਼ਰੂਰ ਦੇਖੋ ਕੀ ਮਸ਼ੀਨ ਜ਼ੀਰੋ ''ਤੇ ਹੀ ਹੈ। ਪੈਟਰੋਲ ਪੰਪ ਮਸ਼ੀਨ ''ਚ ਜ਼ੀਰੋ ਤਾਂ ਤੁਸੀਂ ਦੇਖ ਲਿਆ ਪਰ ਰੀਡਿੰਗ ਕਿੱਥੋਂ ਸ਼ੁਰੂ ਹੋਈ, ਸਿੱਧੇ 10, 15 ਜਾਂ 20 ਤੋਂ। ਮੀਟਰ ਦੀ ਰੀਡਿੰਗ ਘੱਟੋ-ਘੱਟ 3 ਤੋਂ ਸ਼ੁਰੂ ਹੋਵੇ। ਜੇਕਰ 3 ਤੋਂ ਜ਼ਿਆਦਾ ਅੰਕ ਤੋਂ ਟੱਪੇ ਤਾਂ ਸਮਝੋ ਤੁਹਾਡਾ ਨੁਕਸਾਨ ਵੀ ਓਨਾ ਹੀ ਹੋਵੇਗਾ। ਜੇਕਰ ਮੀਟਰ ਤੇਜ਼ ਚੱਲ ਰਿਹਾ ਹੈ ਤਾਂ ਸਮਝੋ ਕੁਝ ਗੜਬੜ ਹੈ। ਅਜਿਹੇ ਮੀਟਰ ਦੀ ਸਪੀਡ ਸਾਧਾਰਣ (ਨਾਰਮਲ) ਕਰਨ ਨੂੰ ਕਹੋ।


Related News