3ਜੀ ਫੋਨ ਹੋਣਗੇ ਬੇਕਾਰ, ਏਅਰਟੈੱਲ ਦੇ ਗਾਹਕਾਂ ਨੂੰ ਮਿਲੇਗਾ ਸਿਰਫ 4ਜੀ ਨੈੱਟਵਰਕ

10/18/2017 3:26:14 PM

ਨਵੀਂ ਦਿੱਲੀ— ਆਉਣ ਵਾਲੇ ਦੋ-ਤਿੰਨ ਸਾਲਾਂ 'ਚ 3ਜੀ ਫੋਨ ਬੇਕਾਰ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਲਗਭਗ ਸਾਰੀਆਂ ਦੂਰਸੰਚਾਰ ਕੰਪਨੀਆਂ ਉਦੋਂ ਤਕ ਆਪਣੇ ਗਾਹਕਾਂ ਨੂੰ ਜ਼ਿਆਦਾਤਰ 4ਜੀ ਸੇਵਾਵਾਂ ਹੀ ਦੇ ਸਕਦੀਆਂ ਹਨ। ਹਾਲ ਦੀ ਘੜੀ ਜੀਓ ਇਕ ਅਜਿਹੀ ਕੰਪਨੀ ਹੈ, ਜੋ ਕਿ ਆਪਣੇ ਗਾਹਕਾਂ ਨੂੰ ਸਿਰਫ 4ਜੀ ਸਰਵਿਸ ਹੀ ਦਿੰਦੀ ਹੈ। ਹੁਣ ਜੀਓ ਦੀ ਹੀ ਤਰਜ 'ਤੇ ਬਾਕੀ ਕੰਪਨੀਆਂ ਵੀ ਆਪਣੇ ਨੈੱਟਵਰਕ ਨੂੰ ਅਪਗ੍ਰੇਡ ਕਰਨ ਜਾ ਰਹੀਆਂ ਹਨ। ਖਬਰਾਂ ਮੁਤਾਬਕ, ਜੀਓ ਦੀ ਤਰ੍ਹਾਂ ਏਅਰਟੈੱਲ ਵੀ ਵੋਲਟੇ ਤਕਨੀਕ 'ਤੇ ਨੈੱਟਵਰਕ ਸ਼ੁਰੂ ਕਰੇਗਾ ਅਤੇ ਆਉਣ ਵਾਲੇ 2 ਸਾਲਾਂ 'ਚ 3ਜੀ ਨੂੰ ਯੋਜਨਾਬੱਧ ਤਰੀਕੇ ਨਾਲ ਹੌਲੀ-ਹੌਲੀ ਹਟਾ ਦੇਵੇਗਾ ਅਤੇ ਆਪਣੇ ਸਾਰੇ ਗਾਹਕਾਂ ਨੂੰ 4ਜੀ ਨੈੱਟਵਰਕ 'ਤੇ ਲੈ ਆਵੇਗਾ। ਇਸ ਕਦਮ ਨਾਲ ਕੰਪਨੀ ਦੇ ਖਰਚ 'ਚ ਵੀ ਕਮੀ ਆਵੇਗੀ ਅਤੇ ਉਸ ਦੇ ਗਾਹਕਾਂ ਨੂੰ ਹਾਈ ਸਪੀਡ ਨੈੱਟਵਰਕ ਦਾ ਤਜਰਬਾ ਮਿਲੇਗਾ।

ਰਿਲਾਇੰਸ ਜੀਓ ਨੇ ਇਹੀ ਕੀਤਾ ਹੈ, ਜਿਸ ਦੇ ਰਸਤੇ 'ਤੇ ਏਅਰਟੈੱਲ ਵੀ ਚੱਲ ਪਿਆ ਹੈ। ਹਾਲ ਹੀ 'ਚ ਕੰਪਨੀ ਨੇ ਮੁੰਬਈ 'ਚ ਵੋਲਟੇ ਸੇਵਾਵਾਂ ਸ਼ੁਰੂ ਕੀਤੀਆਂ ਹਨ ਅਤੇ ਅਗਲੇ ਸਾਲ ਮਾਰਚ ਤੋਂ ਇਸ ਨੂੰ ਪੂਰੇ ਦੇਸ਼ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਮਾਹਰਾਂ ਦਾ ਅੰਦਾਜ਼ਾ ਹੈ ਕਿ ਇਕ ਹੋਣ ਜਾ ਰਹੇ ਵੋਡਾਫੋਨ ਅਤੇ ਆਈਡੀਆ ਵੀ ਅਗਲੇ ਸਾਲ ਇਹ ਸੇਵਾ ਸ਼ੁਰੂ ਕਰਨਗੇ। ਹਾਲਾਂਕਿ ਜਿਵੇਂ ਕਿ ਏਅਰਟੈੱਲ ਨੂੰ 3ਜੀ ਪੂਰੀ ਤਰ੍ਹਾਂ ਨਾਲ ਆਪਣੇ ਨੈੱਟਵਰਕ ਤੋਂ ਹਟਾਉਣ ਲਈ 2 ਸਾਲ ਲੱਗਣਗੇ, ਲਿਹਾਜਾ ਉਦੋਂ ਤਕ ਬਹੁਤ ਸਾਰੇ ਲੋਕਾਂ ਕੋਲ 4ਜੀ ਫੋਨ ਹੋਣਗੇ। ਥੋੜ੍ਹੇ ਸਮੇਂ ਪਹਿਲਾਂ ਹੀ ਏਅਰਟੈੱਲ ਨੇ ਵੀ 4ਜੀ ਜੀਓ ਫੋਨ ਦੀ ਤਰ੍ਹਾਂ ਕਾਰਬਨ ਨਾਲ ਸਮਝੌਤਾ ਕਰਕੇ 4ਜੀ ਸਮਾਰਟ ਫੋਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 1,399 ਰੁਪਏ ਰੱਖੀ ਗਈ ਹੈ। 4ਜੀ ਸੇਵਾਵਾਂ 'ਤੇ ਗਾਹਕਾਂ ਨੂੰ ਲਿਆਉਣ ਲਈ ਤਕਰੀਬਨ ਸਾਰੀਆਂ ਦੂਰਸੰਚਾਰ ਕੰਪਨੀਆਂ ਵਿਚਕਾਰ ਸਸਤੇ ਸਮਾਰਟ ਫੋਨ ਪੇਸ਼ ਕਰਨ ਦੀ ਦੌੜ ਸ਼ੁਰੂ ਹੋ ਗਈ ਹੈ, ਜਿਸ 'ਚ ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਵੀ ਕੁੱਦ ਗਈ ਹੈ।


Related News