ਏਅਰ ਇੰਡੀਆ ਦੀ ਹੋ ਸਕਦੀ ਹੈ ਘਰ ਵਾਪਸੀ, ਸਰਕਾਰ ਜਲਦ ਲਵੇਗੀ ਫੈਸਲਾ

10/19/2017 12:33:04 AM

ਜਲੰਧਰ—ਕੇਂਦਰ ਸਰਕਾਰ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਕਰਜ 'ਚ ਡੂਬੀ ਏਅਰ ਇੰਡੀਆ ਨੂੰ ਸਰਕਾਰ ਘਰੇਲੂ ਖਰੀਦਾਰ ਨੂੰ ਵੇਚਣਾ ਚਾਹੁੰਦੀ ਹੈ। 1930 'ਚ ਟਾਟਾ ਗਰੁੱਪ ਨੇ ਜਿਸ ਏਅਰਲਾਈਨ ਨੂੰ ਸ਼ੁਰੂ ਕੀਤਾ ਸੀ, ਉਹ ਹੁਣ 85 ਸਾਲਾਂ ਬਾਅਦ ਉਸ ਨੂੰ ਵਾਪਸ ਲੈ ਸਕਦੀ ਹੈ। ਏਅਰ ਇੰਡੀਆ ਨੂੰ ਵੇਚਣ ਨੂੰ ਲੈ ਕੇ ਸਰਕਾਰ ਜਲਦ ਫੈਸਲਾ ਲੈ ਸਕਦੀ ਹੈ।
ਗਰੁੱਪ ਕਰ ਰਿਹੈ ਵਿਚਾਰ
ਟਾਟਾ ਸੰਸ ਦੇ ਚੇਅਰਮੈਨ ਐੱਨ. ਚੰਦਰਸ਼ੇਖਰ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵੀਊ 'ਚ ਕਿਹਾ ਸੀ ਕਿ ਉਹ ਏਅਰ ਇੰਡੀਆ ਨੂੰ ਖਰੀਦਣ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਇਸ ਦੇ ਲਈ ਉਸ ਨੂੰ ਡੀਲ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇਗੀ। ਸਰਕਾਰ ਵੀ ਏਅਰਲਾਈਨ ਘਰੇਲੂ ਖਰੀਦਦਾਰ ਨੂੰ ਹੀ ਵੇਚਣਾ ਚਾਹੁੰਦੀ ਹੈ। ਅਜਿਹੇ 'ਚ ਸੰਭਵ ਹੈ ਕਿ ਏਅਰ ਇੰਡੀਆ ਘਰ ਵਾਪਸੀ ਕਰ ਆਪਣੇ ਪੁਰਾਣੇ ਮਾਲਕ ਕੋਲ ਚਲੀ ਜਾਵੇ।
ਕਈ ਹਿੱਸਿਆਂ 'ਚ ਵਿਕੇਗੀ ਏਅਰ ਇੰਡੀਆ
ਸਰਕਾਰ ਦੇ ਕੁਝ ਸੂਤਰਾਂ ਦੀ ਮੰਨਿਏ ਤਾਂ ਏਅਰ ਇੰਡੀਆ ਨੂੰ ਇਕ ਸਿੰਗਲ ਯੂਨਿਟ ਦੇ ਤੌਰ 'ਤੇ ਨਹੀਂ ਵੰਡਿਆ ਜਾਵੇਗਾ। ਸਰਕਾਰ ਇਸ ਦੀ ਯੂਨਿਟ ਨੂੰ ਵੱਖ-ਵੱਖ ਕਰ ਵੇਚੇਗੀ। ਇਸ 'ਚ ਗਰਾਓਂਡ ਹੈਂਡਲਿੰਗ, ਡੈਮੋਸਟਿਕ, ਆਪਰੇਸ਼ਨ ਅਤੇ ਅੰਤਰਰਾਸ਼ਟਰੀ ਫਲਾਈਟਸ ਸੈਗਮੈਂਟਸ ਹੋ ਸਕਦੇ ਹਨ।
50 ਹਜ਼ਾਰ ਕਰੋੜ ਰੁਪਏ ਦੇ ਕਰਜ 'ਚ ਡੂਬੀ ਹੈ ਏਅਰਲਾਈਨ
50 ਹਜ਼ਾਰ ਕਰੋੜ ਰੁਪਏ ਦੇ ਕਰਜ 'ਚ ਡੂਬੀ ਏਅਰ ਇੰਡੀਆ ਦੇ ਲਈ ਖਰੀਦਦਾਰਾਂ ਦੀ ਕਮੀ ਨਹੀਂ ਹੈ। ਇਸ 'ਚ ਗੋਏਅਰ ਤੋਂ ਇਲਾਵਾ ਟਾਟਾ ਸੰਸ ਵੀ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵੀਊ 'ਚ ਐੱਨ ਚੰਦਰਸ਼ੇਖਰ ਨੇ ਕਿਹਾ ਕਿ ਅਸੀਂ ਹਰ ਬਿਜਨਸ ਪ੍ਰੋਪਜਲ ਨੂੰ ਜ਼ਰੂਰ ਦੇਖਾਂਗੇ। ਹਾਲਾਂਕਿ ਇਸ ਤੋਂ ਪਹਿਲੇ ਸਾਨੂੰ ਇਸ ਦੇ ਬਾਰੇ 'ਚ ਪੂਰੀ ਜਾਣਕਾਰੀ ਚਾਹੀਦੀ ਹੋਵੇਗੀ।
85 ਸਾਲ ਪਹਿਲੇ ਸ਼ੁਰੂ ਹੋਈ ਸੀ ਟਾਟਾ ਏਅਰਲਾਇੰਸ
ਏਅਰ ਇੰਡੀਆ ਦੀ ਸ਼ੁਰੂਆਤ ਟਾਟਾ ਏਅਰਲਾਇੰਸ ਦੇ ਤੌਰ 'ਤੇ 1932 'ਚ ਹੋਈ ਸੀ। ਜੇ.ਆਰ.ਡੀ. ਟਾਟਾ ਨੇ ਹੀ ਕਰਾਚੀ ਤੋਂ ਮੁੰਬਈ ਵਿਚਾਲੇ ਸਭ ਤੋਂ ਪਹਿਲਾਂ ਫਲਾਇਟ ਦਾ ਸੰਚਾਲਨ ਕੀਤਾ ਸੀ। 1946 'ਚ ਟਾਟਾ ਏਅਰਲਾਇੰਸ ਨੂੰ ਸਰਵਜਨਿਕ ਕੰਪਨੀ ਬਣਾ ਦਿੱਤਾ ਗਿਆ ਅਤੇ ਇਸ ਨੂੰ ਏਅਰ ਇੰਡੀਆ ਦਾ ਨਾਂ ਦਿੱਤਾ ਗਿਆ। ਕਰੀਬ 85 ਸਾਲ ਏਅਰ ਇੰਡੀਆ ਘਰ ਵਾਪਸੀ ਕਰ ਸਕਦੀ ਹੈ।


Related News