ਵਿਸ਼ਾਲ ਸਿੱਕਾ ਦੇ ਅਸਤੀਫੇ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਮਚੀ ਹਲਚਲ

08/18/2017 3:34:27 PM

ਨਵੀਂ ਦਿੱਲੀ—ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਇੰਫੋਸਿਸ ਦੇ ਸੀ. ਈ. ਓ.-ਐੱਮ. ਡੀ. ਅਹੁਦੇ ਤੋਂ ਵਿਸ਼ਾਲ ਸਿੱੱਕਾ ਨੇ ਅਸਤੀਫਾ ਦੇ ਦਿੱਤਾ ਹੈ। ਵਿਸ਼ਾਲ ਦੀ ਥਾਂ ਪ੍ਰਵੀਨ ਰਾਓ ਨੂੰ ਅੰਤਰਿਮ ਸੀ. ਈ. ਓ. -ਐੱਮ. ਡੀ. ਬਣਾਇਆ ਗਿਆ। ਇਸ ਦੇ ਨਾਲ ਹੀ ਵਿਸ਼ਾਲ ਸਿੱਕਾ ਨੂੰ ਕੰਪਨੀ ਦੇ ਐਕਜੀਕਿਊਟਿਵ ਵਾਈਸ ਚੇਅਰਮੈਨ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ।

PunjabKesari 
ਦੱਸ ਦੇਈਏ ਕਿ ਅਸਤੀਫੇ ਦੀ ਖਬਰ ਆਉਂਦੇ ਹੀ ਭਾਰਤੀ ਸ਼ੇਅਰ ਬਾਜ਼ਾਰ 'ਤੇ ਕੰਪਨੀ ਦੇ ਸ਼ੇਅਰ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ। ਕੰਪਨੀ ਦੇ ਸ਼ੇਅਰ 7.49 ਫੀਸਦੀ ਫਿਸਲ ਕੇ 965 ਰੁਪਏ 'ਤੇ ਪਹੁੰਚ ਗਏ। ਉਧਰ ਇਸ ਖਬਰ ਦੇ ਅਸਰ ਨਾਲ ਪ੍ਰਮੁੱਖ ਸੈਂਸੀਟਿਵ ਇੰਡੈਕਸ ਸੈਂਸੈਕਸ 0.58 ਫੀਸਦੀ ਦੀ ਗਿਰਾਵਟ ਦੇ ਨਾਲ 185 ਅੰਕ ਹੇਠਾਂ ਚੱਲਿਆ ਗਿਆ।  


Related News