Yamaha ਦਾ ਪਹਿਲਾ ਸਕੂਟਰ Boutique ਚੇਨਈ ''ਚ ਲਾਂਚ

07/23/2017 3:56:21 PM

ਜਲੰਧਰ- ਇੰਡੀਆ ਯਾਮਾਹਾ ਮੋਟਰ ਅਨੌਖੀ ਪਹਿਲ ਦੇ ਤਹਿਤ ਸ਼ੁੱਕਰਵਾਰ ਨੂੰ ਆਪਣੀ ਡੀਲਰਸ਼ਿਪ 'ਬੀਕਰਜ਼' ਦੇ ਬੈਨਰ ਹੇਠ ਚੇਨਈ 'ਚ ਪਹਿਲਾ ਯਾਮਾਹਾ ਸਕੂਟਰ ਬੁਟੀਕ ਦਾ ਉਦਘਾਟਨ ਕੀਤਾ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਨਵਾਂ ਸਕੂਟਰ ਬੁਟੀਕ ਭਾਰਤ 'ਚ ਉਪਲੱਬਧ ਯਾਮਾਹਾ ਸਕੂਟਰਾਂ ਦੀ ਪੂਰਨ ਰੇਂਜ ਉਪਲੱਬਧ ਕਰਾਏਗਾ। ਯਾਮਾਹਾ ਦਾ ਸਕੂਟਰ ਬੁਟੀਕ ਬ੍ਰਾਂਡ ਦੇ ਆਧੁਨਿਕ ਵੇਰੀਅੰਟਸ ਦੇ ਨਾਲ ਆਪਣੇ ਸਕੂਟਰ ਦੇ ਚਾਹੁਣ ਵਾਲਿਆਂ ਨੂੰ ਉੱਚ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ। ਬਿਆਨ ਮੁਤਾਬਕ ਸਕੂਟਰ ਦੀ ਡਿਸਪਲੇ 'ਚ ਰਾਈਡ ਪ੍ਰਾਪਸ, ਸੇਫਟੀ ਟੈਜਨਿੰਗ ਅਤੇ ਸਪੋਰਟ ਵੀ ਸ਼ਾਮਲ ਹੋਣਗੇ, ਯਾਮਾਹਾ ਦੇ ਸਕੂਟਰ ਇਨੋਵੇਸ਼ਨ ਦੇ ਨਾਲ ਸਟਾਈਲ ਅਤੇ ਆਰਾਮ ਦਾ ਬੇਜੋੜ ਅਨੁਭਵ ਪ੍ਰਦਾਨ ਕਰਦੇ ਹਨ। 
ਇਸ ਮੌਕੇ ਯਾਮਾਹਾ ਮੋਟਰ ਇੰਡੀਆ ਸੇਲਸ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ, ਮਸਾਕੀ ਅਸਾਨੋ ਨੇ ਕਿਹਾ ਕਿ ਯਾਮਾਹਾ ਦਾ ਇਹ ਸਕੂਟਰ ਬੁਟੀਕ ਭਾਰਤ 'ਚ ਅਤੇ ਦੁਨੀਆ ਭਰ 'ਚ ਇਸ ਤਰ੍ਹਾਂ ਦਾ ਪਹਿਲਾ ਬੁਟੀਕ ਹੈ ਜੋ ਭਾਰਤੀ ਯੂਜ਼ਰਜ਼ ਨੂੰ ਸਟਾਈਲਿਸ਼ ਅਤੇ ਆਰਾਮਦਾਇਕ ਸਕੂਟਰਾਂ ਦੀ ਖਰੀਦਾਰੀ ਦਾ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰੇਗਾ। 
ਕੰਪਨੀ ਦੇ ਸੇਲਸ ਐਂਡ ਮਾਰਕੀਟਿੰਗ ਸੀਨੀਅਰ ਪ੍ਰਧਾਨ ਰਾਏ ਕੁਰਿਅਨ ਨੇ ਕਿਹਾ ਕਿ ਯਾਮਾਹਾ ਦਾ ਸਕੂਟਰ ਬੁਟੀਕ ਇਸ ਦੇ ਉਤਪਾਦਾਂ ਦੀ ਖਰੀਦਾਰੀ ਅਤੇ ਸਰਵੀਸਿੰਗ ਲਈ ਯੂਜ਼ਰਜ਼ ਨੂੰ ਬਿਹਤਰ ਅਨੁਭਵ ਪ੍ਰਦਾਨ ਕਰੇਗਾ। ਇਹ ਬੁਟੀਕ ਜੀਵਨਸ਼ੈਲੀ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ਵ ਪੱਧਰੀ ਸੇਵਾਵਾਂ ਦਾ ਅਨੁਭਵ ਲੈ ਕੇ ਆਇਆ ਹੈ।


Related News