ਭਾਰਤ 'ਚ ਜਲਦ ਲਾਂਚ ਹੋਵੇਗੀ ਯਾਮਾਹਾ ਦੀ ਇਹ ਸਸਤੀ ਸਪੋਰਟਸ ਬਾਈਕ

07/23/2017 5:29:38 PM

ਜਲੰਧਰ- ਯਾਮਾਹਾ ਆਪਣੀ ਨਵੀਂ ਬਾਈਕ ਸਪੋਰਟ R15 v3.0 ਨੂੰ ਭਾਰਤ 'ਚ ਜਲਦ ਹੀ ਲਾਂਚ ਕਰਨ ਜਾ ਰਹੀ ਹੈ। ਸੋਰਸ ਦੱਸਦੇ ਹਨ ਦੀ ਕੰਪਨੀ ਇਸ ਨਵੀਂ ਬਾਈਕ ਨੂੰ ਇਸ ਫੇਸਟਿਵ ਸੀਜ਼ਨ ਦੇ ਦੌਰਾਨ ਉਤਾਰ ਸਕਦੀ ਹੈ। ਇੰਜਣ ਦੀ ਗੱਲ ਕਰੀਏ ਤਾਂ ਨਵੀਂ R15 V3.0 ਬਾਈਕ 'ਚ 155.1 cc ਦਾ ਲਿਕਵਿਡ ਕੂਲਡ,SOHC 4-ਵੇਲਵ ਮਿਲ ਇੰਜਣ ਮਿਲੇਗਾ। ਇਹ ਇੰਜਣ ਫਿਊਲ ਇੰਜੈਕਸ਼ਨ ਤਕਨੀਕ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਇੰਜਣ 6 ਸਪੀਡ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਇਹ ਇੰਜਣ 19.31 PS ਦੀ ਪਾਵਰ ਅਤੇ 14.7 Nm ਦਾ ਟਾਰਕ ਦਿੰਦਾ ਹੈ।

PunjabKesari

ਨਵੀਂ ਯਾਮਾਹਾ R15 v3.0 ਦੀ ਲੰਬਾਈ 1,990 mm, ਚੋੜਾਈ 725 mm, ਉਚਾਈ 1,135 mm ਅਤੇ ਵ੍ਹੀਲਬੇਸ 1,325 mm ਹੋਵੇਗਾ ਇਸ ਤੋਂ ਇਲਾਵਾ ਇਸ 'ਚ ਨਵਾਂ ਡਿਜੀਟਲ ਇੰਸਟਰੂ ਮੇਂਟਲ, LED ਹੈੱਡਲੈਂਪਸ, ਹੈਜਾਰਡ ਲੈਂਪ ਅਸਿਸਟ ਅਤੇ ਸਲਿਪਰ ਕਲਚ ਦੇਖਣ  ਨੂੰ ਮਿਲੇਗੀ। ਜਦ ਕਿ ਬਾਈਕ ਦਾ ਫਿਊਲ ਟੈਂਕ 11 ਲਿਟਰ ਦਾ ਹੈ। ਬਾਈਕ ਦਾ ਭਾਰ ਕਰੀਬ 137 ਕਿੱਲੋਗ੍ਰਾਮ ਹੈ। ਉਹੀ ਭਾਰਤ 'ਚ ਇਸ ਬਾਈਕ ਦੀ ਅਨੁਮਾਨਿਤ ਕੀਮਤ 1.30 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੋਂ ਕੁਝ ਜ਼ਿਆਦਾ ਹੋ ਸਕਦੀ ਹੈ।


Related News