ਨਵੇਂ ਅਪਡੇਟ ਫੀਚਰਸ ਨਾਲ ਲਾਂਚ ਹੋਵੇਗੀ ਫਾਕਸਵੈਗਨ ਦੀ Ameo Highline Plus

07/22/2017 5:04:02 PM

ਜਲੰਧਰ- ਫਾਕਸਵੈਗਨ ਇੰਡੀਆਂ ਜਲਦ ਹੀ ਆਪਣੀ ਕੰਪੈਕਟ ਸੇਡਾਨ ਐਮਿਓ ਦੇ ਟਾਪਐਂਡ ਹਾਈਲਾਈਨ ਦਾ ਅਪਡੇਟਡ ਮਾਡਲ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਹ ਕਾਰ ਪਿਛਲੇ ਸਾਲ ਲਾਂਚ ਕੀਤੀ ਸੀ ਅਤੇ ਹੁਣ ਇਸ ਦਾ ਹਾਈਲਾਈਨ ਪਲਸ ਮਾਡਲ ਲਾਂਚ ਹੋਵੇਗਾ। ਜਰਮਨੀ ਦੀ ਆਟੋਮੇਕਰ ਕੰਪਨੀ ਇਸ ਕਾਰ ਨੂੰ ਦੋ ਟਰਿਮ 'ਚ ਪੇਸ਼ ਕਰੇਗੀ ਜਿਸ ਦੇ ਪੈਟਰੋਲ ਵੇਰਿਅੰਟ ਦੀ ਕੀਮਤ 7.45 ਲੱਖ ਅਤੇ ਡੀਜ਼ਲ ਵੇਰਿਅੰਟ ਦੀ ਕੀਮਤ 8.69 ਲੱਖ ਰੁਪਏ ਹੋਵੇਗੀ।

ਨਵੇਂ ਫੀਚਰਸ
ਇਸ ਕਾਰ 'ਚ ਹੁਣ ਗਾਹਕਾਂ ਨੂੰ 16-ਇੰਚ ਅਲੌਏ ਵ੍ਹੀਲਸ, ਰਿਵਾਇਸਡ ਇੰਫਾਟੇਨਮੇਂਟ ਸਿਸਟਮ ਅਤੇ ਰਿਵਰਸ ਕੈਮਰਾ ਜਿਵੇਂ ਫੀਚਰਸ ਮਿਲਣਗੇ।

ਦਮਦਾਰ ਇੰਜਣ
ਫੋਕਸਵੈਗਨ ਨੇ ਕਾਰ 'ਚ ਕਈ ਅਪਡੇਟ ਕੀਤੇ ਹਨ। ਐਮਿਓ ਹਾਈਲਾਈਨ ਪਲਸ 'ਚ 1.2-ਲਿਟਰ 3-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 5400 rpm 'ਤੇ 74 bhp ਪਾਵਰ ਅਤੇ 3750 rpm 'ਤੇ 110 Nm ਟਾਰਕ ਜਨਰੇਟ ਕਰਦਾ ਹੈ। ਡੀਜਲ ਵੇਰਿਅੰਟ ਦੀ ਗੱਲ ਕਰੀਏ ਤਾਂ ਇਹ 1.5-ਲਿਟਰ ਦਾ 4-ਸਿਲੰਡਰ ਵਾਲਾ ਟੀ. ਡੀ. ਆਈ ਇੰਜਣ ਹੈ ਜੋ 4000 rpm 'ਤੇ 108 bhp ਪਾਵਰ ਅਤੇ 3000 rpm 'ਤੇ 250 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਸਬਕਾਂਪੈਕਟ ਸੇਡਾਨ 'ਚ 5-ਸਪੀਡ ਮੈਨੂਅਲ ਅਤੇ ਡੀਜ਼ਲ ਵੇਰਿਅੰਟ ਦੇ ਨਾਲ 7-ਸਪੀਡ DSG ਆਟੋਮੈਟਿਕ ਗਿਅਰਬਾਕਸ ਦਿੱਤਾ ਹੈ।
 


Related News