2018 ''ਚ ਲਾਂਚ ਹੋਵੇਗਾ Tata Nexon ਦਾ ਆਟੋਮੈਟਿਕ ਵੇਰੀਐਂਟ, ਬਰੇਜ਼ਾ ਨੂੰ ਦੇਵੇਗੀ ਟੱਕਰ

11/18/2017 12:23:18 PM

ਜਲੰਧਰ- ਟਾਟਾ ਮੋਟਰਸ ਆਪਣੀ ਨੈਕਸਨ 'ਚ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ (AMT) ਵੇਰੀਐਂਟ ਦੇਣ ਵਾਲੀ ਹੈ। ਕੰਪਨੀ ਇਸ ਨੂੰ ਅਲਗੇ ਸਾਲ ਫਰਵਰੀ ਦੇ ਅਖਿਰ ਤੱਕ ਜਾਂ ਮਾਰਚ ਦੀ ਸ਼ੁਰੂਆਤ 'ਚ ਲਾਂਚ ਕਰ ਦੇਵੇਗੀ। ਕੰਪਨੀ ਆਟੋਮੈਟਿਕ ਟਰਾਂਸਮਿਸ਼ਨ ਪੈਟਰੋਲ ਅਤੇ ਡੀਜ਼ਲ ਦੋਨਾਂ ਇੰਜਣ ਨਾਲ ਲੈਸ ਕਰੇਗੀ। ਭਾਰਤੀ ਬਾਜ਼ਾਰ 'ਚ ਨੈਕਸਨ ਦਾ ਆਟੋਮੈਟਿਕ ਵਰਜ਼ਨ ਮਾਰੂਤੀ ਵਿਟਾਰਾ ਬ੍ਰੇਜ਼ਾ ਨੂੰ ਟੱਕਰ ਦੇਵੇਗਾ ਕਿਊਂਕਿ ਵਿਟਾਰਾ ਬ੍ਰੇਜ਼ਾ ਦਾ ਪੈਟਰੋਲ ਵੇਰੀਐਂਟ ਵੀ ਜਲਦ ਲਾਂਚ ਹੋਣ ਵਾਲਾ ਹੈ।PunjabKesari

ਟਾਟਾ ਨੈਕਸਨ ਦਾ ਆਟੋਮੈਟਿਕ ਵੇਰੀਐਂਟ ਟਾਟਾ ਨੈਕਸਨ XZA ਦਾ ਕਮਰਸ਼ਿਅਲ ਪ੍ਰੋਡਕਸ਼ਨ ਜਨਵਰੀ 2018 ਤੋਂ ਸ਼ੁਰੂ ਹੋ ਜਾਵੇਗਾ। ਇਸ 'ਚ 6 ਸਪੀਡ AMT ਯੂਨਿਟ ਦਿੱਤਾ ਜਾ ਸਕਦਾ ਹੈ ਨਹੀਂ ਤਾਂ ਟਾਟਾ AMT ਦੇ ਲਾਈਨਅਪ ਵਾਲਾ 5 ਸਪੀਡ ਗਿਅਰਬਾਕਸ ਹੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 6 ਐਕਸਟੀਰਿਅਰ ਕਲਰ ਆਪਸ਼ਨਸ ਦਿੱਤੀਆਂ ਜਾਣਗੀਆਂ। ਜਿਸ 'ਚ ਛੇਵਾਂ ਮਾਰੀ ਗੋਲਡ ਹੋਵੇਗਾ।PunjabKesari

ਟਾਟਾ ਇਸ ਸਮੇਂ ਨੈਕਸਨ 'ਚ XE, XM, XT ਅਤੇ XZ+ ਟਰਿੰਮਸ ਦੇ ਰਹੀ ਹੈ। ਇਸ 'ਚ XZ ਟ੍ਰਿਮ ਉਪਲੱਬਧ ਨਹੀਂ ਹੈ। ਅਜਿਹੇ 'ਚ ਇਸ ਗੱਲ ਦੀ ਸਪੱਸ਼ਟਤਾ ਸਾਹਮਣੇ ਆ ਰਹੀ ਹੈ ਕਿ XZA ਟ੍ਰਿਮ ਦਿੱਤਾ ਜਾਵੇਗਾ ਅਤੇ ਇਸ 'ਚ XZ+ ਵਾਲੇ ਸਾਰੇ ਫੀਚਰਸ ਦਿੱਤੇ ਜਾਣਗੇ। ਟਾਟਾ ਨੈਕਸਨ AMT ਦੀ ਅਨੁਮਾਨਿਤ ਕੀਮਤ 9 ਲੱਖ ਰੁਪਏ ਪੈਟਰੋਲ ਵਰਜ਼ਨ ਅਤੇ 9.90 ਲੱਖ ਰੁਪਏ ਡੀਜ਼ਲ ਵਰਜ਼ਨ ਦੀ ਹੋ ਸਕਦੀ ਹੈ।  ਮਤਲਬ ਕਰੀਬ 40,000 ਰੁਪਏ ਦਾ ਅੰਤਰ ਹੋਵੇਗਾ। ਟਾਟਾ ਨੈਕਸਨ ਦੇ ਲਾਂਚ ਹੁੰਦੇ ਹੀ ਇਹ ਸਭ ਤੋਂ ਜ਼ਿਆਦਾ ਵਿਕਣ ਵਾਲੀ ਟਾਪ 10 ਯੂਟੀਲਿਟੀ ਵ੍ਹੀਕਲ 'ਚ ਆ ਗਈ।


Related News