ਨਿਸਾਨ ਲੀਫ ਦੀ ਰੇਂਜ ਵਧਾਉਣ ਨਾਲ ਕੰਪਨੀ ਨੂੰ ਮਿਲੇ 13,000 ਤੋਂ ਵੱਧ ਪ੍ਰੀ ਆਰਡਸ

01/17/2018 3:44:08 PM

ਜਲੰਧਰ-13 ਤੋਂ 28 ਜਨਵਰੀ ਤੱਕ ਆਯੋਜਿਤ ਹੋ ਰਹੇ ਨੌਰਥ ਅਮੈਰਿਕਨ ਇੰਟਰਨੈਸ਼ਲ ਆਟੋ ਸ਼ੋਅ 'ਚ ਨਿਸਾਨ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੁਝ ਹੀ ਹਫਤਿਆਂ 'ਚ ਉਨ੍ਹਾਂ ਦੀ ਨਵੀਂ ਇਲੈਕਟ੍ਰਿਕ ਕਾਰ 2018 ਨਿਸਾਨ ਲੀਫ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦੀ ਰੇਂਜ ਨੂੰ ਕੰਪਨੀ ਨੇ 150 ਮੀਲ (ਲਗਭਗ 241 ਕਿਲੋਮੀਟਰ) ਤੱਕ ਵਧਾ ਦਿੱਤਾ ਹੈ ਜਿਸ ਤੋਂ ਬਾਅਦ ਇਸ ਬਿਹਤਰੀਨ ਇਲੈਕਟ੍ਰਿਕ ਕਾਰ ਨੂੰ ਲੈ ਕੇ ਕੰਪਨੀ ਨੂੰ 13,000 ਤੋਂ ਜ਼ਿਆਦਾ ਪ੍ਰੀ ਆਰਡਰ ਮਿਲ ਚੁੱਕੇ ਹਨ। ਇਸ ਕਾਰ ਦੇ ਬੇਸ ਮਾਡਲ ਨੂੰ ਬਿਨਾਂ ਕਿਸੇ ਵੀ ਤਰ੍ਹਾਂ ਦੇ ਟੈਕਸ  ਦੇ ḙ30k (ਲਗਭਗ 19 ਲੱਖ ਰੁਪਏ 'ਚ ਉਪਲੱਬਧ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਉਥੇ ਹੀ ਜਿਵੇਂ-ਜਿਵੇਂ ਇਨ੍ਹਾਂ 'ਚ ਫੀਚਰਸ ਵੱਧਣਗੇ ਇਸ ਦੀ ਕੀਮਤ 'ਚ ਵੀ ਵਾਧਾ ਹੋਵੇਗਾ।PunjabKesari

ਇਸ ਕਾਰ 'ਚ ਦੇਖਣ ਨੂੰ ਮਿਲੇਗੀ ਨਵੀਂ ਲਾਈਟਨਿੰਗ ਟੈਕਨਾਲੋਜੀ 
2018 ਨਿਸਾਨ ਲੀਫ 'ਚ ਪਹਿਲੀ ਵਾਰ ਹੋਲੋਗਰਾਫਿਕ ਆਟੋ ਲਾਈਟਨਿੰਗ ਟੈਕਨਾਲੋਜੀ ਨੂੰ ਵੇਖਿਆ ਜਾ ਸਕੇਗਾ। ਇਹ ਨਵੀਂ ਤਕਨੀਕ ਛੋਟੀ ਲੱਗਣ ਵਾਲੀ ਲਾਈਟ ਤੋਂ ਵੀ ਬ੍ਰਾਈਟ ਲਾਈਟ ਪੈਦਾ ਕਰੇਗੀ।  ਇਸ ਕਾਰ ਦੇ ਡਿਜ਼ਾਇਨ ਨੂੰ ਵੀ ਕਾਫ਼ੀ ਬਿਹਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਮਿਡਲ ਸਾਇਜ਼ ਕਰਾਸਓਵਰ ਕਾਰ 'ਚ ਅਜਿਹੇ ਕਈ ਫੀਚਰਸ ਦਿੱਤੇ ਗਏ ਹਨ ਜਿਨ੍ਹਾਂ ਤੋਂ ਇਲੈਕਟ੍ਰਿਕ ਵ੍ਹੀਕਲਸ ਨੂੰ ਹੋਰ ਉਤਸ਼ਾਹ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਅਗਲੇ ਸਾਲ ਤੱਕ ਇਸ ਤੋਂ ਵੀ ਜ਼ਿਆਦਾ ਰੇਂਜ ਵਾਲੀ ਇਲੈਕਟ੍ਰਿਕ ਕਾਰਾਂ ਨੂੰ ਪੇਸ਼ ਕਰੇਗੀ।PunjabKesari


Related News