ਰਾਇਲ ਐਨਫੀਲਡ ਨੂੰ ਟੱਕਰ ਦੇਣ ਲਈ ਮਹਿੰਦਰਾ ਲੈ ਕੇ ਆ ਰਹੀ ਹੈ Jawa 350

11/18/2017 3:47:16 PM

ਜਲੰਧਰ-ਮਹਿੰਦਰਾ ਐਂਡ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਲ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ 'ਚ 2019 ਤੱਕ ਕੰਪਨੀ ਜਾਵਾ ਬਰੈਂਡ ਦੇ ਤਹਿਤ ਬਣਨ ਵਾਲੀ ਪਹਿਲੀ ਮੋਟਰਸਾਈਕਲ ਨੂੰ ਲਾਂਚ ਕਰੇਗੀ। ਗੋਇਨਕਾ ਨੇ ਇਕ ਇੰਟਰਵੀਯੂ 'ਚ ਇਹ ਗੱਲ ਕਹੀ। ਜਾਵਾ ਚੈੱਕ ਲੋਕ-ਰਾਜ ਦੀ ਲੋਕਪ੍ਰਿਯ ਬਾਈਕ ਕੰਪਨੀ ਹੈ ਅਤੇ ਮਹਿੰਦਰਾ ਨੇ ਇਸ ਕੰਪਨੀ 'ਚ ਹਿੱਸੇਦਾਰੀ ਖਰੀਦੀ ਹੈ। ਗੋਇਨਕਾ ਨੇ ਕਿਹਾ ਕਿ ਭਾਰਤ 'ਚ ਜਾਵਾ ਮੋਟਰਸਾਈਕਲ ਨੂੰ ਇਸ ਬਰੈਂਡ ਦੇ ਤਹਿਤ ਹੀ ਵੇਚਿਆ ਜਾਵੇਗਾ, ਨਹੀਂ ਕਿ ਮਹਿੰਦਰਾ ਬਰੈਂਡ ਦੇ ਨਾਲ।PunjabKesari

ਭਾਰਤ 'ਚ ਜੋ ਪਹਿਲਾ ਜਾਵਾ ਮਾਡਲ ਵਿਕਰੀ ਲਈ ਆਵੇਗਾ ਉਸ ਦਾ ਨਾਮ Jawa 350 ਹੋ ਸਕਦਾ ਹੈ। ਇਹ ਇਕ ਰੈਟਰੋ ਮੋਟਰਸਾਈਕਲ ਹੋਵੇਗੀ ਜਿਸ ਦਾ ਮੁਕਾਬਲਾ ਰਾਇਲ ਐਨਫੀਲਡ ਕਲਾਸਿਕ 350 ਬੁਲੇਟ ਨਾਲ ਹੋਵੇਗਾ। ਇਸ 'ਚ 397 ਸੀ. ਸੀ ਦਾ ਇੰਜਣ ਲਗਾ ਹੋ ਸਕਦਾ ਹੈ ਜੋ ਕਿ 27.73 ਪੀ. ਐੱਸ ਦੀ ਪਾਵਰ ਅਤੇ 30.6 ਨਿਊਟਨ ਮੀਟਰ ਦਾ ਟਾਰਕ ਦੇਵੇਗਾ। ਇਹ ਇੰਜਣ 5 ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ।PunjabKesari

ਇਸ ਬਾਈਕ ਦੀ ਟਾਪ ਸਪੀਡ 130 ਕਿਲੋਮੀਟਰ ਪ੍ਰਤੀ ਘੰਟੇ ਹੋਵੇਗੀ ਅਤੇ ਇਸ 'ਚ ਏ. ਬੀ.ਐੱਸ ਮਤਲਬ ਐਂਟੀ ਲਾਕਿੰਗ ਬ੍ਰੇਕਿੰਗ ਸਿਸਟਮ ਦਿੱਤਾ ਜਾਵੇਗਾ। ਰਾਇਲ ਐਨਫੀਲਡ ਦੀ ਕਲਾਸਿਕ 350 ਕੰਪਨੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਮੋਟਰਸਾਈਕਲ ਹੈ। ਇਸ 'ਚ 346 ਸੀ. ਸੀ. ਦਾ ਇੰਜਣ ਹੈ ਜੋ ਕਿ 5,250 ਆਰ. ਪੀ. ਐੱਮ 'ਤੇ 19.8 ਬੀ. ਐੱਚ. ਪੀ ਦੀ ਪਾਵਰ ਜੇਨਰੇਟ ਕਰਦਾ ਹੈ। ਇਹ ਇੰਜਣ 4,000 ਆਰ. ਪੀ. ਐੱਮ 'ਤੇ 28 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।


Related News