ਭਾਰਤ 'ਚ ਆਪਣੀ ਸਬ-ਕੰਪੈਕਟ 4 ਮੀਟਰ SUV ਲਾਂਚ ਕਰੇਗੀ KIA ਮੋਟਰਸ

09/21/2017 12:32:35 PM

ਜਲੰਧਰ- ਕਿਆ ਮੋਟਰਸ ਭਾਰਤ 'ਚ ਹੌਂਡਾ ਸਿਟੀ ਅਤੇ ਮਾਰੂਤੀ ਸਿਆਜ ਨੂੰ ਟੱਕਰ ਦੇਣ ਲਈ ਆਪਣੀ ਮਿਡ ਸਾਇਜ਼ ਸਿਡਾਨ ਰਿਓ ਨੂੰ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਹੁਣ ਹਾਲ ਹੀ 'ਚ ਆਈ ​ਮੀਡੀਆ ਰਿਪੋਰਟ ਦੀਆਂ ਮੰਨੀਏ ਤਾਂ ਕਿਆ ਦਾ ਪਹਿਲਾ ਪ੍ਰੋਡਕਟ ਹੋਵੇਗਾ ਜੋ ਕਿ ਭਾਰਤ 'ਚ ਸਬ-4 meter ਕੰਪੈਕਟ SUV ਦੇ ਰੂਪ 'ਚ ਆਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ 2018 'ਚ ਹੋਣ ਵਾਲੇ ਆਟੋ ਐਕਸਪੋ 'ਚ ਕੀਆ ਆਪਣੀ ਇਸ ਐੱਸ. ਯੂ. ਵੀ. ਦੇ ਫੀਚਰਸ ਨੂੰ ਸ਼ੋਅਕੇਸ ਕਰੇਗੀ। 

ਤੁਹਾਨੂੰ ਦੱਸ ਦਈਏ ਕਿ ਕੀਆ ਕਿ ਇਹ sub-4 meter SUV ਹੁੰਡਈ ਦੀ 3arlino ਕੰਸੈਪਟ ਦੀ ਤਰ੍ਹਾਂ ਬਣ ਸਕਦੀ ਹੈ ਜੋ ਕਿ 2016 ਆਟੋ ਐਕਸਪੋ 'ਚ ਸ਼ੋਅਕੇਸ ਹੋਈ ਸੀ। ਇਹ ਕੰਸੈਪਟ i20 ਪਲੇਟਫਾਰਮ 'ਤੇ ਬਣਿਆ ਸੀ। ਉਥੇ ਹੀ ਕੁਝ ਮੀਡੀਆ ਰਿਪੋਰਟ ਦਾ ਕਹਿਣਾ ਹੈ ਕਿ ਇਹ ਗਰਾਂਡ i10 ਪਲੇਟਫਾਰਮ 'ਤੇ ਬਨਣ ਵਾਲੀ ਹੈ। 

ਕੀਆ ਦੀ ਇਸ ਕੰਪੈਕਟ SUV 'ਚ ਉਹੀ ਪਲੇਟਫਾਰਮ ਇਸਤੇਮਾਲ ਹੋਣ ਵਾਲਾ ਹੈ। ਇਸ 'ਚ ਵੀ 1.0 ਲਿਟਰ ਟਰਬੋ-ਚਾਜਰਡ ਇੰਜਣ ਦਾ ਇਸਤੇਮਾਲ ਹੋਵੇਗਾ ਅਤੇ ਇਸ 'ਚ ਹੁੰਡਈ ਦੀ ਆਉਣ ਵਾਲੀ sub-4 meter SUV ਦੇ ਜਿਨ੍ਹਾਂ ਪਾਵਰ ਹੋਵੇਗਾ। ਕੰਪਨੀ ਨੇ ਇਸ ਕਾਰ ਨੂੰ ਬਣਾਉਣ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਹੈ। 

ਸ਼ੇਅਰਿੰਗ ਪਲੇਟਫਾਰਮ ਨੂੰ ਇਸਤੇਮਾਲ ਕਰਨ ਦੇ ਬਾਵਜੂਦ ਕੀਤਾ ਅਤੇ ਹੁੰਡਈ ਦੀ ਕਾਰ 'ਚ ਜੋ ਡਿਜ਼ਾਇਨ ਫਿਲੋਸਫੀ ਹੋਵੇਗੀ ਉਹ ਅਲਗ ਹੋਵੇਗੀ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕੀਤਾ ਸਟੋਨਿਕ ਭਾਰਤ 'ਚ ਕੀਆ ਦਾ ਪਹਿਲਾ ਪ੍ਰੋਡਕਟ ਹੋ ਸਕਦੀ ਹੈ। ਇਸ SUV ਦੀ ਕੀਮਤ 7 ਤੋਂ 11 ਲੱਖ ਦੇ ਵਿਚਕਾਰ ਹੋ ਸਕਦੀ ਹੈ, ਹਾਲਾਂਕਿ ਹੁਣੇ ਇਹ ਅਨੁਮਾਨਿਤ ਕੀਮਤ ਹੈ।


Related News