ਟਾਟਾ ਦੀ ਪਹਿਲੀ ਕੰਪੈਕਟ SUV 'NEXON' ਕਾਰਾਂ ਦਾ ਫਸਟ ਬੈਚ ਤਿਆਰ, ਜਲਦ ਹੋਵੇਗੀ ਲਾਂਚ

07/23/2017 3:47:16 PM

ਜਲੰਧਰ- ਟਾਟਾ ਜਲਦ ਹੀ ਆਪਣੀ ਨਵੀਂ ਅਤੇ ਦਮਦਾਰ SUV ਨੈਕਸਨ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਕੱਲ ਇਸ ਦਾ ਪਹਿਲਾ ਬੈਚ ਤਿਆਰ ਹੋਣ ਦੀ ਰਸਮੀ ਘੋਸ਼ਣ ਵੀ ਕਰ ਦਿੱਤੀ ਹੈ। ਇਹ SUV ਟਾਟਾ ਦੇ ਰੰਜਨਗਾਓ 'ਚ ਤਿਆਰ ਕੀਤੀ ਗਈ ਹੈ। ਸਭ-4 ਮੀਟਰ ਦੀ ਟਾਟਾ ਨੈਕਸਨ ਆਪਣੀ ਰੇਂਜ ਦੀ ਮਾਰੂਤੀ ਸੁਜ਼ੂਕੀ ਵਿਟਾਰਾ ਬਰੈਜ਼ਾ ਅਤੇ ਫੋਰਡ ਐਕਸਪੋਰਟਸ ਵਰਗੀਆਂ ਫੇਮਸ ਕਾਰਾਂ ਨੂੰ ਟੱਕਰ ਦੇਵੇਗੀ। ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਟਾਟਾ ਨੇ ਇਸ SUV ਦੀ ਤਕਨੀਕੀ ਜਾਣਕਾਰੀ ਸਾਂਝਾ ਕੀਤੀ ਸੀ। ਟਾਟਾ ਨੈਕਸਨ 'ਚ ਨਵੇਂ ਪੈਟਰੋਲ ਅਤੇ ਡੀਜਲ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕਾਰ 'ਚ ਕੰਪਨੀ ਨੇ ਨਵੀਂ ਟੈਕਨਾਲੋਜੀ ਦੇ ਨਾਲ ਬਿਹਤਰੀਨ ਫੀਚਰਸ ਵੀ ਉਪਲੱਬਧ ਕਰਾਏ ਹਨ। ਦੱਸ ਦਈਏ ਕਿ ਟਾਟਾ ਦੀ ਬਣਾਈ ਇਹ ਪਹਿਲੀ ਸਭ-4 ਮੀਟਰ SUV ਹੈ।

PunjabKesari

ਟਾਟਾ ਨੇ ਇਸ SUV 'ਚ 1.2-ਲਿਟਰ ਦਾ 3-ਸਿਲੰਡਰ ਵਾਲਾ ਟਾਰਬੋਚਾਰਜਡ ਰੇਵੋਟਰਾਨ ਇੰਜਣ ਦਿੱਤਾ ਹੈ। ਡੀਜ਼ਲ ਵੇਰਿਅੰਟ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ 'ਚ ਬਿਲਕੁੱਲ ਨਵਾਂ 1.5-ਲਿਟਰ 4- ਸਿਲੰਡਰ ਵਾਲਾ ਆਇਲ ਬਰਨਰ ਇੰਜਣ ਦਿੱਤਾ ਹੈ ਜੋ ਰੇਵੋਟਾਰਕ ਫੈਮਿਲੀ ਤੋਂ ਹੈ। SUV 'ਚ ਲਗਾ ਪੈਟਰੋਲ ਇੰਜਣ ਟਾਟਾ ਟਿਆਗੋ ਅਤੇ ਟਾਟਾ ਟਿਗੋਰ 'ਚ ਵੀ ਲਗਾ ਹੋਇਆ ਹੈ। ਇਹ ਇੰਜਣ 5000 rpm 'ਤੇ 108 bhp ਪਾਵਰ ਅਤੇ 2000 - 4000 rpm 'ਤੇ 170 Nm ਟਾਰਕ ਜਨਰੇਟ ਕਰਦਾ ਹੈ। ਨੈਕਸਨ 'ਚ ਲਗਾ ਡੀਜ਼ਲ ਇੰਜਣ 3750 rpm 'ਤੇ 108 bhp ਪਾਵਰ ਅਤੇ 1500-2750 rpm 'ਤੇ 260 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਕਾਰ 'ਚ 6-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਹੈ।

ਟਾਟਾ ਜਲਦ ਹੀ ਪਹਿਲੇ ਬੈਚ ਦੀ ਨੈਕਸਨ ਨੂੰ ਡੀਲਰਸ਼ਿਪ ਤੱਕ ਭੇਜਣ ਦਾ ਕੰਮ ਸ਼ੁਰੂ ਕਰ ਦੇਵੇਗੀ। ਸੰਭਾਵਨਾ ਹੈ ਕਿ ਲਾਂਚ ਤੋਂ ਪਹਿਲਾਂ ਹੀ ਗਾਹਕਾਂ ਨੂੰ ਇਸ ਦਾ ਨਜਦੀਕੀ ਲੁੱਕ ਦੇਖਣ ਨੂੰ ਮਿਲੇਗਾ। ਨਾਲ ਹੀ ਕੰਪਨੀ ਕੁੱਝ ਹੀ ਸਮੇਂ 'ਚ ਇਸ ਦੀ ਪ੍ਰੀ-ਬੂਕਿੰਗ ਵੀ ਸ਼ੁਰੂ ਕਰਣ ਵਾਲੀ ਹੈ।

 


Related News