ਭਾਰਤ ''ਚ JLR ਨੇ Discovery Sport ਅਤੇ Evoque ਦੀ ਕੀਮਤਾਂ ''ਚ ਕੀਤੀ ਭਾਰੀ ਕਟੌਤੀ

04/21/2017 1:59:16 PM

ਜਲੰਧਰ- ਇਕ ਪਾਸੇ ਜਿੱਥੇ ਵੱਧਦੀ ਲਾਗਤ ਦੇ ਚੱਲਦੇ ਕਈ ਕਾਰ ਕੰਪਨੀਆਂ ਅਪ੍ਰੈਲ ''ਚ ਮੁੱਲ ਵਧਾਉਣ ਦੀ ਘੋਸ਼ਨਾਵਾਂ ਕਰ ਰਹੀਆਂ ਹਨ, ਉਥੇ ਹੀ ਪ੍ਰੀਮੀਅਮ ਕਾਰਾਂ ਦੇ ਬਾਜ਼ਾਰ ''ਚ ਉਲਟੀ ਰੀਤ ਚੱਲ ਰਹੀ ਹੈ।  ਟਾਟਾ ਸਮੂਹ ਦੀ ਮਲਕੀਅਤ ਵਾਲੀ ਕੰਪਨੀ ਜੈਗੂਆਰ ਲੈਂਡਰੋਵਰ (JLR) ਨੇ ਭਾਰਤ ''ਚ ਅਸੈਂਬਲ ਹੋਣ ਵਾਲੀ ਆਪਣੀ ਦੋ ਲੋਕਪ੍ਰਿਅ ਗੱਡੀਆਂ ਦੀ ਕੀਮਤਾਂ ਘੱਟਾ ਦਿੱਤੀ ਹਨ।

 

JLR ਦੇ ਮੁਤਾਬਕ ਦਮਦਾਰ ਐੱਸ. ਯੂ. ਵੀ ਲੈਂਡ ਰੋਵਰ ਡਿਸਕਵਰੀ ਸਪੋਰਟ ਦੀਆਂ ਕੀਮਤਾਂ ''ਚ 4 ਲੱਖ ਰੁਪਏ ਦੀ ਕਟੌਤੀ ਕੀਤੀ ਗਈ ਹੈ। ਉਥੇ ਹੀ ਲੈਂਡਰੋਵਰ ਈਵੋਕ ਦੇ ਮੁੱਲ 3 ਲੱਖ ਰੁਪਏ ਘੱਟ ਹੋ ਗਏ ਹਨ। ਇਸ ਦਾ ਫਾਇਦਾ JLR ਨੂੰ ਭਾਰਤੀ ਬਾਜ਼ਾਰ ''ਚ ਆਪਣੀ ਪੋਜਿਸ਼ਨ ਬਿਹਤਰ ਬਣਾਉਣ ''ਚ ਵੀ ਮਿਲੇਗੀ। ਜੇ. ਐੱਲ. ਆਰ ਦੀਆਂ ਕਾਰਾਂ ਦਾ ਭਾਰਤ ''ਚ ਮੁਕਾਬਲਾ ਜਰਮਨ ਦਿੱਗਜ ਬੀ. ਐੱਮ ਡਬਲੀਯੂ, ਮਰਸੀਡੀਜ਼, ਆਡੀ ਜਿਹੀਆਂ ਕੰਪਨੀਆਂ ਨਾਲ ਹੈ। ਕੀਮਤਾਂ ''ਚ ਕਟੌਤੀ ਦੇ ਚੱਲਦੇ ਕੰਪਟੀਸ਼ਨ ''ਚ ਜੇ. ਐੱਲ. ਆਰ ਹੁੱਣ ਜਲਦ ਅਗੇ ਨਿਕਲ ਸਕਦੀ ਹੈ।


Related News