ਭਾਰਤ ''ਚ 24 ਨਵੰਬਰ ਨੂੰ ਲਾਂਚ ਹੋਵੇਗੀ 2018 indian Scout Bobber

11/18/2017 6:51:59 PM

ਜਲੰਧਰ- ਨਵੀਂ 2018 ਇੰਡੀਅਨ ਸਕਾਊਟ ਬਾਬਰ ਬਾਈਕ ਦੀ ਲਾਂਚਿੰਗ ਡੇਟ ਕੰਫਰਮ ਹੋ ਗਈ ਹੈ। ਰਿਪੋਰਟ ਦੇ ਮੁਤਾਬਕ ਇਸ ਨੂੰ ਭਾਰਤ 'ਚ 24 ਨਵੰਬਰ 2017 ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨਵੀਂ ਬਾਈਕ ਨੂੰ ਇੰਡੀਆ ਬਾਈਕ ਵੀਕ 2017 'ਚ ਪੇਸ਼ ਕਰੇਗੀ। ਭਾਰਤ 'ਚ ਇਸ ਮੋਟਰਸਾਈਕਲ ਦੀ ਬੁਕਿੰਗ 50 ਹਜ਼ਾਰ ਰੁਪਏ 'ਚ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਅਨੁਮਾਨਿਤ ਐਕਸ ਸ਼ੋਰੂਮ ਕੀਮਤ 16 ਲੱਖ ਰੁਪਏ ਦੇ ਆਸਪਾਸ ਹੋਵੇਗੀ।

ਪੰਜ ਰੰਗਾਂ 'ਚ ਪੇਸ਼ ਹੋਵੇਗੀ ਬਾਈਕ
ਇਹ ਬਾਈਕ ਪੰਜ ਸ਼ਾਨਦਾਰ ਰੰਗਾਂ 'ਚ ਉਪਲੱਬਧ ਹੋਵੇਗੀ ਜੋ ਕਿ Thunder Black, Star Silver Smoke, Bronze Smoke, Indian Motorcycle Red, Thunder Black Smoke ਹਨ।PunjabKesari

ਇੰਜਣ
ਇਹ ਬਾਈਕ 6 ਸਪੀਡ ਟਰਾਂਸਮਿਸ਼ਨ ਨਾਲ ਲੈਸ ਹੈ ਅਤੇ ਇਸ 'ਚ 1,131 cc ਦਾ ਵੀ ਟਵਿਨ ਇੰਜਣ ਦਿੱਤਾ ਗਿਆ ਹੈ ਜੋ ਕਿ 100 ਬੀ. ਐੱਚ. ਪੀ ਦੀ ਪਾਵਰ ਅਤੇ 97.7 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਫੀਚਰਸ
ਟੁਅਰਿੰਗ ਲਈ ਇੰਡੀਅਨ ਮੋਟਰਸਾਈਕਲ ਇਸ ਬਾਈਕ ਦੇ ਨਾਲ ਐਕਸੇਸਰੀਜ਼ ਆਫਰ ਕਰ ਰਹੀ ਹੈ। ਜਿਸ 'ਚ ਸਿਜੀ ਵਾਰ ਦੇ ਨਾਲ ਪੈਸੇਂਜਰ ਸੀਟ, ਸੋਲਾਂ ਰੈਕ ਬੈਗ ਅਤੇ ਸੈਡਲ ਬੈਗ ਦਿੱਤਾ ਗਿਆ ਹੈ।PunjabKesari

ਇਸ ਤੋਂ ਇਲਾਵਾ ਨਵੀਂ ਬਾਈਕ ਨੂੰ ਸ਼ਾਨਦਾਰ ਲੈਦਰ ਫਿਨੀਸ਼ ਸੀਟ ਨਾਲ ਲੈਸ ਕੀਤਾ ਗਿਆ ਹੈ। ਇਸ 'ਚ ਰਿਅਰ ਸਸਪੈਂਸ਼ਨ ਨੂੰ ਡਰਾਪ ਕੀਤਾ ਗਿਆ ਹੈ ਪਰ ਸੀਟ ਦੀ ਹਾਈਟ ਨੂੰ ਵਧਾਇਆ ਗਿਆ ਹੈ ਅਤੇ ਬਾਈਕ ਦਾ ਫਰੰਟ ਸਸਪੈਂਸ਼ਨ ਵੀ ਨਵਾਂ ਹੈ।


Related News