ਅਫਗਾਨਿਸਤਾਨ ''ਚ ਦੋ ਅਮਰੀਕੀ ਮੈਂਬਰ ਮਾਰੇ ਗਏ

04/27/2017 11:22:35 PM

ਵਾਸ਼ਿੰਗਟਨ— ਅਫਗਾਨਿਸਤਾਨ ਦੇ ਪੂਰਬੀ ਖੇਤਰ ''ਚ ਪਿਛਲੇ 24 ਘੰਟਿਆਂ ''ਚ ਇਸਲਾਮਿਕ ਸਟੇਟ ਦੇ ਵਿਰੁੱਧ ਚੱਲਾਏ ਗਏ ਅਭਿਆਨ ਦੌਰਾਨ ਅਮਰੀਕੀ ਸੇਵਾ ਦੇ ਦੋ ਮੈਂਬਰ ਮਾਰੇ ਗਏ ਹਨ। ਪੈਂਟਾਗਨ ਦੇ ਬੁਲਾਰੇ ਕੈਪਟਨ ਜੇਫ ਡੇਵਿਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਦੱਖਣੀ ਨੰਗਰਹਰ ਸੂਬੇ ''ਚ ਹੋਈ ਹੈ। ਪਕਿਸਤਾਨੀ ਸੀਮਾ ਦੇ ਨੇੜੇ ਸਥਿਤ ਇਸ ਸੂਬੇ ''ਚ ਅਮਰੀਕੀ ਫੌਜ ਇਸਲਾਮਿਕ ਸਟੇਟ ਵਿਰੁੱਧ ਲੜਾਈ ਲੜ ਰਹੀ ਹੈ। ਅਮਰੀਕਾ ਨੇ ਇਸ ਮਹੀਨੇ ਦੀ ਸ਼ੁਰੂਆਤ ''ਚ ਕਿਹਾ ਕਿ ਇੱਥੇ ਇਕ ਮਹਾਬੰਬ ਵੀ ਸੁੱਟਿਆ ਸੀ।


Related News