ਟਰੰਪ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ

Friday, April 21, 2017 6:17 PM
ਟਰੰਪ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ

ਹਨੋਈ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਨਗੁਏਨ ਜ਼ੁਆਨ ਫੁਕ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ। ਵੀਅਤਨਾਮ ਸਰਕਾਰ ਨੇ ਆਪਣੀ ਅਧਿਕਾਰਕ ਵੈੱਬਸਾਈਟ ''ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਗਵਾਈ ''ਚ ਦੱਖਣ ਪੂਰਬੀ ਦੇਸ਼ ਵੀਅਤਨਾਮ ਨਾਲ ਨਵੇਂ ਸੰਬੰਧਾਂ ਦੀ ਸ਼ੁਰੂਆਤ ਹੋਈ ਸੀ, ਜਿਸ ਨੂੰ ਵੀਅਤਨਾਮ ਅੱਗੇ ਵਧਾਉਣ ਦਾ ਇਛੁੱਕ ਹੈ। ਜ਼ਿਕਰਯੋਗ ਹੈ ਕਿ ਵੀਅਤਨਾਮ ਗੁਆਂਢੀ ਦੇਸ਼ ਚੀਨ ਨਾਲ ਸਰਹੱਦੀ ਵਿਵਾਦ ਹੋਣ ਕਾਰਨ ਅਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਇਸ ਲਈ ਉਹ ਏਸ਼ੀਆ ''ਚ ਅਮਰੀਕੀ ਫੌਜ ਦੀ ਮੌਜੂਦਗੀ ਚਾਹੁੰਦਾ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਦੋਵੇਂ ਦੇਸ਼ਾਂ ਨੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਦੀ ਇੱਛਾ ਜਾਹਿਰ ਕੀਤੀ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਚ.ਆਰ. ਮੈਕਮਾਸਟਰ ਨੇ ਅਮਰੀਕੀ ਦੌਰੇ ''ਤੇ ਆਏ ਵੀਅਤਨਾਮ ਦੇ ਉਪ-ਪ੍ਰਧਾਨਮੰਤਰੀ ਫਾਮ ਬਿਨਹ ਮਿਨਹ ਨੂੰ ਇਕ ਪੱਤਰ ਸੌਪ ਕੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਸ ਸੰਬੰਧ ''ਚ ਵੀਅਤਨਾਮ ਦੇ ਪ੍ਰਧਾਨਮੰਤਰੀ ਨੇ ਅਮਰੀਕਾ ਦਾ ਦੌਰਾ ਕਰਨ ਦੀ ਇੱਛਾ ਜਾਹਿਰ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਨਵੰਬਰ ''ਚ ਵੀਅਤਨਾਮ ''ਚ ਹੋਣ ਵਾਲੇ ਏਸ਼ੀਆ ਪ੍ਰਸ਼ਾਤ ਆਰਥਿਕ ਸਹਿਯੋਗ ਸੰਮੇਲਨ ''ਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਟਰੰਪ ਨੇ ਟਰਾਂਸ ਪੈਸਿਫਿਕ ਪਾਰਟਨਰਸ਼ਿਪ ਫ੍ਰੀ ਟਰੇਡ ਐਗਰੀਮੈਂਟ ਰੱਦ ਕਰ ਦਿੱਤਾ ਸੀ, ਜਿਸ ਨਾਲ ਵੀਅਤਨਾਮ ਸਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!