ਟਰੰਪ ਪ੍ਰਸ਼ਾਸਨ ''ਚ ਔਖੀ ਹੋਈ ਪਾਕਿਸਤਾਨੀਆਂ ਦੀ ਅਮਰੀਕਾ ''ਚ ਐਂਟਰੀ, ਭਾਰਤੀਆਂ ਦਾ ਸਵਾਗਤ

05/29/2017 10:24:10 PM

ਇਸਲਾਮਾਬਾਦ— ਅਮਰੀਕੀ ਰਾਸ਼ਟਰਪਤੀ ਦੀ ਯਾਤਰਾ ਪਾਬੰਦੀ ਵਾਲੇ ਦੇਸ਼ਾਂ ਦੀ ਸੂਚੀ ''ਚ ਪਾਕਿਸਤਾਨ ਦਾ ਨਾਂ ਭਾਵੇਂ ਹੀ ਨਾ ਹੋਵੇ ਪਰ ਟਰੰਪ ਪ੍ਰਸ਼ਾਸ਼ਨ ਤਹਿਤ ਪਾਕਿਸਤਾਨੀ ਨਾਗਰਿਕਾਂ ਨੂੰ ਮਨਜ਼ੂਰ ਅਮਰੀਕੀ ਵੀਜ਼ਾ ਦੀ ਗਿਣਤੀ ''ਚ 40 ਫੀਸਦੀ ਦੀ ਕਮੀ ਆਈ ਹੈ। 

ਨਵੇਂ ਮਹੀਨੇ ਦੇ ਅਧਿਕਾਰਤ ਡਾਟਾ ਮੁਤਾਬਕ ਖਾਸ ਗੱਲ ਇਹ ਹੈ ਕਿ ਭਾਰਤੀਆਂ ਨੂੰ ਗੈਰ ਇਮੀਗ੍ਰੇਸ਼ਨ ਅਮਰੀਕੀ ਵੀਜ਼ਾ ਦੀ ਗਿਣਤੀ ''ਚ ਇਸ ਸਾਲ ਮਾਰਚ ਤੱਕ ਅਪ੍ਰੈਲ ''ਚ ਪਿਛਲੇ ਸਾਲ ਮਹੀਨੇ ਦੇ ਔਸਤ ਦੇ ਮੁਕਾਬਲੇ ''ਚ 28 ਫੀਸਦੀ ਦਾ ਵਾਧਾ ਹੋਇਆ ਹੈ। 

ਪਾਕਿਸਤਾਨੀ ਮੀਡੀਆ ''ਚ ਅਮਰੀਕੀ ਵਿਦੇਸ਼ ਵਿਭਾਗ ਵਲੋਂ ਜਾਰੀ ਡਾਟਾ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਾਕਿਸਤਾਨੀਆਂ ਨੂੰ ਮਨਜ਼ੂਰ ਗੈਰ ਇਮੀਗ੍ਰੇਸ਼ਨ ਵੀਜ਼ਾ ''ਚ ਇਸ ਸਾਲ ਮਾਰਚ ਅਤੇ ਅਪ੍ਰੈਲ 2016 ਦੇ ਮਹੀਨੇ ਦੇ ਔਸਤ ਦੇ ਮੁਕਾਬਲੇ ''ਚ 40 ਫੀਸਦੀ ਦੀ ਕਮੀ ਆਈ ਹੈ। 

ਪਾਕਿਸਤਾਨੀਆਂ ਨੂੰ ਟਰੰਪ ਪ੍ਰਸ਼ਾਸਨ ਤਹਿਤ ਅਪ੍ਰੈਲ 2017 ''ਚ 3925 ਜਦੋਂ ਕਿ ਮਾਰਚ 2017 ''ਚ 3973 ਵੀਜ਼ਾ ਜਾਰੀ ਕੀਤੇ ਗਏ। ਓਬਾਮਾ ਪ੍ਰਸ਼ਾਸਨ ਨੇ ਪਿਛਲੇ ਸਾਲ ਮਹੀਨੇ ਦੇ ਔਸਤ 6553 ਦੇ ਨਾਲ ਪਾਕਿਸਤਾਨੀਆਂ ਨੂੰ ਕੁਲ 78637 ਗੈਰ ਇਮੀਗ੍ਰੇਸ਼ਨ ਵੀਜ਼ਾ ਜਾਰੀ ਕੀਤੇ ਸਨ ਜੋ ਮੌਜੂਦਾ ਔਸਤ ਤੋਂ 40 ਫੀਸਦੀ ਜ਼ਿਆਦਾ ਹਨ। ਇਸ ਸਾਲ ਮਾਰਚ ਤੋਂ ਪਹਿਲਾਂ ਵਿਦੇਸ਼ ਵਿਭਾਗ ਨੇ ਮਹੀਨੇ ਦੇ ਤੌਰ ''ਤੇ ਵੀਜ਼ਾ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਸੀ ਅਤੇ ਸਿਰਫ ਸਾਲਾਨਾ ਅੰਕੜੇ ਮੁਹੱਈਆ ਕਰਵਾਏ ਸਨ। ਅੰਕੜਿਆਂ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਇਸ ਸਾਲ ਅਪ੍ਰੈਲ ''ਚ 87049 ਵੀਜ਼ਾ ਜਦੋਂ ਕਿ ਇਸ ਸਾਲ ਮਾਰਚ ''ਚ 97925 ਵੀਜ਼ਾ ਮਨਜ਼ੂਰ ਹੋਏ। ਪਿਛਲੇ ਸਾਲ ਭਾਰਤ ਦੇ ਨਾਗਰਿਕਾਂ ਨੂੰ ਹਰ ਮਹੀਨੇ ਔਸਤ ਤੌਰ ''ਤੇ 72082 ਗੈਰ ਇਮੀਗ੍ਰੇਸ਼ਨ ਵੀਜ਼ਾ ਮਨਜ਼ੂਰ ਹੋਏ ਸਨ।


Related News