ਹੁਣ ਅਮਰੀਕਾ ਨੇ ਕੀਤਾ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ

04/29/2017 4:31:02 AM

ਵਾਸ਼ਿੰਗਟਨ— ਉਤਰੀ ਕੋਰੀਆ ਵਿਚ ਤਣਾਅ ਦਰਮਿਆਨ ਅਮਰੀਕਾ ਨੇ ਹੁਣ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ ਅਮਰੀਕੀ ਹਵਾਈ ਫੌਜ ਵਲੋਂ ਬੁੱਧਵਾਰ ਨੂੰ ਕੈਲੇਫੋਰਨੀਆ ਵਿਚ ਵੇਂਡੇਨਬਰਗ ਹਵਾਈ ਫੌਜ ਦੇ ਬੇਸ ਤੋਂ ਛੱਡੀ ਗਈ। ਜਿਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਹੈ ਉਹ ਪ੍ਰਮਾਣੂ ਹਥਿਆਰ ਲਿਜਾਣ ਵਿਚ ਸਮਰਥ ਹੈ ਅਤੇ ਉਸ ਨੇ 4200 ਮੀਲ ਦੀ ਦੂਰੀ ਤੈਅ ਕੀਤੀ। ਇਸ ਦੀ ਪੁਸ਼ਟੀ ਕਰਦੇ ਹੋਏ ਇਕ ਬਿਆਨ ਵਿਚ ਅਮਰੀਕੀ ਹਵਾਈ ਫੌਜ ਨੇ ਕਿਹਾ ਕਿ ਇਹ ਮਿਜ਼ਾਈਲ ਪ੍ਰੀਖਣ ਸਾਡੇ ਰਾਸ਼ਟਰ ਦੀ ਪ੍ਰਮਾਣੂ ਨਿਵਾਰਕ ਸਮਰਥਾ ਦਾ ਇਕ ਮਹੱਤਵਪੂਰਨ ਪ੍ਰਦਰਸ਼ਨ ਹੈ।


Related News