ਅੱਤਵਾਦ ਨੂੰ ਜੜ੍ਹ ਤੋਂ ਖ਼ਤਮ ਕੀਤੇ ਬਗੈਰ ਚੈਨ ਨਾਲ ਨਹੀਂ ਬੈਠਾਂਗੇ: ਅਮਰੀਕਾ

Friday, April 21, 2017 5:50 PM
ਅੱਤਵਾਦ ਨੂੰ ਜੜ੍ਹ ਤੋਂ ਖ਼ਤਮ ਕੀਤੇ ਬਗੈਰ ਚੈਨ ਨਾਲ ਨਹੀਂ ਬੈਠਾਂਗੇ: ਅਮਰੀਕਾ

ਜਕਾਰਤਾ— ਅਮਰੀਕਾ ਨੇ ਕਿਹਾ ਹੈ ਕਿ ਅੱਤਵਾਦ ਦੀਆਂ ਜੜ੍ਹਾਂ ਪੁੱਟੇ ਬਗੈਰ ਉਹ ਚੈਨ ਨਾਲ ਨਹੀਂ ਬੈਠੇਗਾ ਅਤੇ ਪੈਰਿਸ ''ਚ ਵੀਰਵਾਰ ਨੂੰ ਹੋਈ ਅੱਤਵਾਦ ਦੀ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਅੱਤਵਾਦੀ ਕਿਤੇ ਵੀ ਅਤੇ ਕਿਸੇ ਸਮੇਂ ਵੀ ਹਮਲਾ ਕਰ ਸਕਦੇ ਹਨ।

ਦੱਖਣ ਪੂਰਬੀ ਏਸ਼ੀਆ ਦੀ ਸਭ ਤੋਂ ਵੱਡੀ ਅਰਥਵਿਵਸ਼ਥਾ ਵਾਲੇ ਦੇਸ਼ ਇੰਡੋਨੇਸ਼ੀਆ ਦੇ 2 ਦਿਨਾ ਦੌਰੇ ਦੇ ਆਖਰੀ ਦਿਨ ਅਮਰੀਕੀ ਉਪ-ਰਾਸ਼ਟਰਪਤੀ ਮਾਈਕ ਪੇਂਸ ਸ਼ੁੱਕਰਵਾਰ ਨੂੰ ਉੱਥੇ ਉਦਯੋਗਪਤੀਆਂ ਦੀ ਇਕ ਗੋਲਮੇਜ਼ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ। ਪੇਂਸ ਨੇ ਕਿਹਾ ਕਿ ਅੱਤਵਾਦ ਦੀ ਤਾਜ਼ੀ ਘਟਨਾ ਨਾਲ ਸੰਬੰਧਿਤ ਸਾਡੇ ਬਿਆਨ ਨਾਲ ਇੰਡੋਨੇਸ਼ੀਆ ਵੀ ਸਹਿਮਤੀ ਰੱਖਦਾ ਹੈ। ਅੱਤਵਾਦ ਤੋਂ ਇੰਡੋਨੇਸ਼ੀਆ ਅਤੇ ਅਮਰੀਕਾ ਦੋਵਾਂ ਨੂੰ ਖ਼ਤਰਾ ਹੈ। ਪੇਂਸ ਨੇ ਕਿਹਾ ਕਿ ਅੱਤਵਾਦ ਖ਼ਿਲਾਫ ਲੜਾਈ ''ਚ ਵਾਸ਼ਿੰਗਟਨ ਇੰਡੋਨੇਸ਼ੀਆ ਦੇ ਨਾਲ ਖੜਾ ਹੈ ਅਤੇ ਦੋਵੇਂ ਮਿਲ ਕੇ ਇਸ ਖਿਲਾਫ ਅੰਤ ਤੱਕ ਲੜਾਈ ਜਾਰੀ ਰੱਖਣਗੇ। ਉਨ੍ਹਾਂ ਨੇ ਬੀਤੇ ਵੀਰਵਾਰ ਉੱਥੋਂ ਦੀ ਪਵਿੱਤਰ ਗਰੈਂਡ ਮਸਜ਼ਿਦ ''ਚ ਸਿੱਜਦਾ ਕਰਨ ਤੋਂ ਬਾਅਦ ਕਿਹਾ ਸੀ ਕਿ ਇੰਡੋਨੇਸ਼ੀਆ ''ਚ ਇਸਲਾਮ ਦਾ ਆਧੁਨਿਕ ਰੂਪ ਦੂਜੇ ਦੇਸ਼ਾਂ ਲਈ ਉਦਾਰਣ ਹੈ। ਵਿਸ਼ਵ ਦਾ ਸਭ ਤੋਂ ਵੱਡਾ ਮੁਸਲਮ ਦੇਸ਼ ਇੰਡੋਨੇਸ਼ੀਆ ਪਿਛਲੇ 15 ਸਾਲਾਂ ਤੋਂ ਅੱਤਵਾਦ ਦੀ ਮਾਰ ਝੱਲ ਰਿਹਾ ਹੈ। ਸ਼ੁਰੂ ''ਚ ਅਲਕਾਇਦਾ ਦੇ ਅੱਤਵਾਦੀਆਂ ਨੇ ਇਸ ''ਤੇ ਹਮਲੇ ਕੀਤੇ ਅਤੇ ਹੁਣ ਆਈ.ਐੱਸ ਇਸ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!